ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ ਮਿਲਿਆ 235 ਦੌੜਾਂ ਦਾ ਟੀਚਾ
Sunday, Jul 07, 2024 - 06:11 PM (IST)
ਸਪੋਰਟਸ ਡੈਸਕ- ਭਾਰਤ ਤੇ ਜ਼ਿੰਬਾਬਵੇ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ 'ਚ 2 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 2 ਦੌੜਾਂ ਬਣਾ ਮੁਜ਼ਰਬਾਨੀ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਅਭਿਸ਼ੇਕ ਸ਼ਰਮਾ 100 ਦੌੜਾਂ ਬਣਾ ਮਸਾਕਾਦਜ਼ਾ ਵਲੋਂ ਆਊਟ ਹੋਇਆ। ਅਭਿਸ਼ੇਕ ਨੇ 47 ਗੇਂਦਾਂ 'ਚ 7 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 100 ਦੌੜਾਂ ਦੀ ਪਾਰੀ ਖੇਡੀ। ਰਿਤੂਰਾਜ ਗਾਇਕਵਾੜ ਤੇ ਰਿੰਕੂ ਸਿੰਘ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 77 ਦੌੜਾਂ ਤੇ 48 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਬਲੈਸਿੰਗ ਮੁਜ਼ਰਬਾਨੀ ਨੇ 1 ਤੇ ਵੈਲਿੰਗਟਨ ਮਸਾਕਾਦਜ਼ਾ ਨੇ 1 ਵਿਕਟਾਂ ਲਈਆਂ। ਪਹਿਲਾ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਦੂਜੇ ਮੈਚ 'ਚ ਜਿੱਤ ਦਰਜ ਕਰਨ ਉਤਰੇਗੀ ਜਦਕਿ ਜ਼ਿੰਬਾਬਵੇ ਪਹਿਲ ਮੈਚ 'ਚ ਜਿੱਤ ਮਗਰੋਂ ਇਹੀ ਲੈਅ ਬਰਕਰਾਰ ਰਖਣਾ ਚਾਹੇਗੀ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਭਾਰਤ: ਸ਼ੁਭਮਨ ਗਿੱਲ (ਕਪਤਾਨ), ਅਭਿਸ਼ੇਕ ਸ਼ਰਮਾ, ਰੁਤੁਰਾਜ ਗਾਇਕਵਾੜ, ਸਾਈ ਸੁਦਰਸ਼ਨ, ਰਿਆਨ ਪਰਾਗ, ਰਿੰਕੂ ਸਿੰਘ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੁਕੇਸ਼ ਕੁਮਾਰ।
ਜ਼ਿੰਬਾਬਵੇ: ਵੇਸਲੇ ਮਧਵੇਰੇ, ਇਨੋਸੈਂਟ ਕਾਈਆ, ਬ੍ਰਾਇਨ ਬੇਨੇਟ, ਸਿਕੰਦਰ ਰਜ਼ਾ (ਕਪਤਾਨ), ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਡਾਂਡੇ (ਵਿਕਟਕੀਪਰ), ਵੈਲਿੰਗਟਨ ਮਸਾਕਾਦਜ਼ਾ, ਲਿਊਕ ਜੋਂਗਵੇ, ਬਲੇਸਿੰਗ ਮੁਜ਼ਾਰਬਾਨੀ, ਟੇਂਡਾਈ ਚਤਾਰਾ।