ਪਾਕਿ ਪਰਤੇ ਜ਼ਕਾ ਅਸ਼ਰਫ, ਭਾਰਤ ''ਚ ਹੋਈਆਂ ''ਘਟਨਾਵਾਂ'' ''ਤੇ PCB ਅਧਿਕਾਰੀਆਂ ਨਾਲ ਚਰਚਾ
Tuesday, Oct 17, 2023 - 05:44 PM (IST)
ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਦੀ ਕ੍ਰਿਕਟ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਜ਼ਕਾ ਅਸ਼ਰਫ ਆਪਣੇ ਦੇਸ਼ ਪਰਤ ਆਏ ਹਨ ਅਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮੇਜ਼ਬਾਨ ਟੀਮ ਅਹਿਮਦਾਬਾਦ 'ਚ ਵਿਸ਼ਵ ਕੱਪ ਮੈਚ ਦੌਰਾਨ ਹੋਈਆਂ 'ਕੁਝ ਘਟਨਾਵਾਂ' ਨੂੰ ਲੈ ਕੇ ਆਈਸੀਸੀ ਕੋਲ ਸ਼ਿਕਾਇਤ ਦਰਜ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ। ਬੋਰਡ ਦੇ ਇਕ ਸੂਤਰ ਨੇ ਦੱਸਿਆ ਕਿ ਜ਼ਕਾ ਅਸ਼ਰਫ ਸੋਮਵਾਰ ਨੂੰ ਪਰਤ ਆਏ ਹਨ ਅਤੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਬੈਠਕਾਂ ਕਰ ਰਹੇ ਹਨ। ਸੂਤਰ ਨੇ ਕਿਹਾ, 'ਜ਼ਕਾ ਅਸ਼ਰਫ ਭਾਰਤ ਦੇ ਖ਼ਿਲਾਫ਼ ਮੈਚ ਦੌਰਾਨ ਅਹਿਮਦਾਬਾਦ 'ਚ ਸੀ ਅਤੇ ਕੁਝ ਘਟਨਾਵਾਂ ਤੋਂ ਨਾਰਾਜ਼ ਹਨ ਹਾਲਾਂਕਿ ਭਾਰਤੀ ਕ੍ਰਿਕਟ ਅਧਿਕਾਰੀਆਂ ਨੇ ਉਨ੍ਹਾਂ ਦੇ ਠਹਿਰਨ ਦੌਰਾਨ ਉਨ੍ਹਾਂ ਦੀ ਚੰਗੀ ਮਹਿਮਾਨ ਨਿਵਾਜ਼ੀ ਕੀਤੀ।'
ਇਹ ਵੀ ਪੜ੍ਹੋ : ਪੋਂਟਿੰਗ ਨੇ ਰੋਹਿਤ ਸ਼ਰਮਾ ਨੂੰ ਦੱਸਿਆ ਦਮਦਾਰ ਕਪਤਾਨ, ਵਿਰਾਟ ਬਾਰੇ ਵੀ ਆਖੀ ਇਹ ਗੱਲ
ਉਨ੍ਹਾਂ ਕਿਹਾ ਕਿ ਅਸ਼ਰਫ ਇਸ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਪਾਕਿਸਤਾਨ ਟੀਮ ਦੇ ਨਿਰਦੇਸ਼ਕ ਅਤੇ ਮੁੱਖ ਕੋਚ ਮਿਕੀ ਆਰਥਰ ਨੇ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਦਰਸ਼ਕਾਂ ਦੇ ਵਿਵਹਾਰ ਅਤੇ ਟੀਮ 'ਤੇ ਇਸ ਦੇ ਪ੍ਰਭਾਵ ਬਾਰੇ ਗੱਲ ਕੀਤੀ। ਸੂਤਰ ਨੇ ਕਿਹਾ ਕਿ ਜ਼ਕਾ ਭਾਰਤ ਖ਼ਿਲਾਫ਼ ਟੀਮ ਦੇ ਪ੍ਰਦਰਸ਼ਨ ਤੋਂ ਕਾਫ਼ੀ ਨਿਰਾਸ਼ ਹੈ। ਹਾਲਾਂਕਿ ਉਨ੍ਹਾਂ ਨੇ ਟੀਮ ਨੂੰ ਅਹਿਮਦਾਬਾਦ ਮੈਚ ਨੂੰ ਭੁੱਲ ਕੇ ਭਵਿੱਖ ਦੇ ਮੈਚਾਂ 'ਚ ਚੰਗਾ ਖੇਡਣ ਲਈ ਕਿਹਾ। ਜ਼ਕਾ ਦਾ ਪ੍ਰਧਾਨ ਬਣੇ ਰਹਿਣਾ ਵੀ ਪੱਕਾ ਨਹੀਂ ਹੈ ਕਿਉਂਕਿ ਕ੍ਰਿਕਟ ਪ੍ਰਬੰਧਨ ਕਮੇਟੀ ਦਾ ਚਾਰ ਮਹੀਨਿਆਂ ਦਾ ਕਾਰਜਕਾਲ 5 ਨਵੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਸੰਭਵ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ