ਚਾਹਲ ਤੇ ਧਨਸ਼੍ਰੀ ਨੇ ਕੀਤੀ ਸ਼ੇਰ ਨਾਲ ‘ਰੱਸਾਕਸ਼ੀ’, ਸੱਪ ਨੂੰ ਲਾਇਆ ਗਲੇ (ਦੇਖੋ ਮਜ਼ੇਦਾਰ ਵੀਡੀਓ)

Sunday, Jan 03, 2021 - 11:40 AM (IST)

ਚਾਹਲ ਤੇ ਧਨਸ਼੍ਰੀ ਨੇ ਕੀਤੀ ਸ਼ੇਰ ਨਾਲ ‘ਰੱਸਾਕਸ਼ੀ’, ਸੱਪ ਨੂੰ ਲਾਇਆ ਗਲੇ (ਦੇਖੋ ਮਜ਼ੇਦਾਰ ਵੀਡੀਓ)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਇਨ੍ਹਾਂ ਦਿਨਾਂ ’ਚ ਦੁਬਈ ’ਚ ਹਨ। ਚਾਹਲ ਤੇ ਧਨਸ਼੍ਰੀ 22 ਦਸੰਬਰ ਨੂੰ ਵਿਆਹ ਕਰਨ ਦੇ ਬਾਅਦ ਹਨੀਮੂਨ ਲਈ ਦੁਬਈ ਗਏ ਹਨ। ਦੋਵੇਂ ਉੱਥੇ ਖ਼ੂਬ ਆਨੰਦ ਮਾਣ ਰਹੇ ਹਨ। ਚਾਹਲ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਕਈ ਜਾਨਵਰਾਂ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ’ਚ ਚਾਹਲ ਤੇ ਧਨਸ਼੍ਰੀ ਨੇ ਸ਼ੇਰ ਦੇ ਨਾਲ ‘ਰੱਸਾਕਸ਼ੀ’ ਕੀਤੀ ਤੇ ਭਾਲੂ ਨੂੰ ਖਾਣਾ ਵੀ ਖੁਆਇਆ। ਇਸ ਦੌਰਾਨ ਦੋਹਾਂ ਨੇ ਸੱਪ ਨੂੰ ਗਲੇ ਵੀ ਲਾਇਆ।
ਇਹ ਵੀ ਪੜ੍ਹੋ : ਕ੍ਰਿਕਟ ਆਸਟਰੇਲੀਆ ਦਾ ਵੱਡਾ ਕਦਮ, ਇਨ੍ਹਾਂ ਭਾਰਤੀ ਖਿਡਾਰੀਆਂ ਨੂੰ ਆਈਸੋਲੇਸ਼ਨ ’ਚ ਰੱਖਿਆ

ਦਰਅਸਲ ਚਾਹਲ ਤੇ ਧਨਸ਼੍ਰੀ ਹਨੀਮੂਨ ਪੀਰੀਅਡ ਦੇ ਦੌਰਾਨ ਦੁਬਈ ਦੇ ਮਸ਼ਹੂਰ ‘ਫ਼ੇਮ ਪਾਰਕ’ ਗਏ। ਭਾਰਤੀ ਸਪਿਨਰ ਨੇ ਇਸ ਵੀਡੀਓ ਨੂੰ ਸ਼੍ਰੇਅਰ ਕਰਦੇ ਹੋਏ ਇੰਸਟਾਗ੍ਰਾਮ ’ਤੇ ਲਿਖਿਆ, ‘‘ਇਸ ਸ਼ਾਨਦਾਰ ਤਜਰਬੇ ਲਈ ਧੰਨਵਾਦ ਸੈਫ਼ ਅਹਿਮਦ ਬੇਲਹਾਸਾ। ਸਾਲ ਸ਼ੁਰੂ ਕਰਨ ਦਾ ਸਭ ਤੋਂ ਚੰਗਾ ਤਰੀਕਾ ਜਾਨਵਰਾਂ ਦੇ ਆਸਪਾਸ ਹੋਣਾ ਤੇ ਉਨ੍ਹਾਂ ਦੀ ਹੋਂਦ ਦੀ ਸ਼ਲਾਘਾ ਕਰਨਾ ਹੈ।’’
ਇਹ ਵੀ ਪੜ੍ਹੋ : ਕਪਿਲ ਦੇਵ : ਸਦੀ ਦੇ ਮਹਾਨ ਕ੍ਰਿਕਟਰ ਬਾਰੇ ਜਾਣੋ ਕੁਝ ਦਿਲਚਸਪ ਤੱਥ

 

 
 
 
 
 
 
 
 
 
 
 
 
 
 
 
 

A post shared by Yuzvendra Chahal (@yuzi_chahal23)

ਜ਼ਿਕਰਯੋਗ ਹੈ ਕਿ ਚਾਹਲ ਤੇ ਧਨਸ਼੍ਰੀ ਦੀ ਮੁਲਾਕਾਤ ਪਿਛਲੇ ਸਾਲ ਲਾਕਡਾਊਨ ਦੇ ਦੌਰਾਨ ਹੋਈ ਸੀ। ਪ੍ਰੇਮ ਕਹਾਣੀ ਅੱਗੇ ਵਧਾਉਣ ਦੇ ਬਾਅਦ ਦੋਹਾਂ ਨੇ ਇਕੱਠਿਆਂ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ। 22 ਦਸੰਬਰ ਨੂੰ ਦੋਹਾਂ ਨੇ ਵਿਆਹ ਕੀਤਾ। ਯੁਜਵੇਂਦਰ ਜਿੱਥੇ ਕ੍ਰਿਕਟ ਦੀ ਦੁਨੀਆ ਦਾ ਅਹਿਮ ਹਿੱਸਾ ਹੈ ਤਾਂ ਉੱਥੇ ਧਨਸ਼੍ਰੀ ਬਿਹਤਰੀਨ ਡਾਂਸਰ ਹੈ ਜੋ ਖ਼ੁਦ ਇਕ ਡਾਂਸ ਅਕੈਡਮੀ ਵੀ ਚਲਾਉਂਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News