ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ

Friday, Jun 11, 2021 - 02:15 PM (IST)

ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ

ਨਵੀਂ ਦਿੱਲੀ : ਭਾਰਤੀ ਸਪਿਨਰ ਯੁਜਵੇਂਦਰ ਚਾਹਲ ਇਸ ਸਮੇਂ ਆਪਣੀ ਪਤਨੀ ਧਨਾਸ਼੍ਰੀ ਵਰਮਾ ਅਤੇ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਚਾਹਲ ਨੇ ਪ੍ਰਸ਼ੰਸਕਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ।

ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ

ਚਾਹਲ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੇ ਪਰਿਵਾਰ ਨਾਲ ਬੈਠੇ ਨਜ਼ਰ ਆ ਰਹੇ ਹਨ। ਚਾਹਲ ਨੇ ਇਹ ਤਸਵੀਰ ਪੋਸਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਪੂਰੀ ਤਰ੍ਹਾਂ ਠੀਕ ਹਨ। ਦਰਅਸਲ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਕੋਰੋਨਾ ਦੀ ਲਪੇਟ ਵਿਚ ਆਏ ਸਨ।

ਚਾਹਲ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਲਿਖੀ, ‘ਤੁਹਾਡਾ ਸਾਰਿਆਂ ਦਾ ਪ੍ਰਾਰਥਨਾ ਕਰਨ ਅਤੇ ਸਮਰਥਨ ਕਰਨ ਲਈ ਧੰਨਵਾਦ। ਜਿਸ ਤਰ੍ਹਾਂ ਦੀ ਮਦਦ ਸਾਨੂੰ ਦੋਸਤਾਂ, ਪਰਿਵਾਰ ਅਤੇ ਤੁਹਾਡੇ ਸਾਰਿਆਂ ਤੋਂ ਮਿਲੀ, ਉਸ ਲਈ ਸ਼ੁਕਰਗੁਜ਼ਾਰ ਹਾਂ। ਮਾਤਾ-ਪਿਤਾ ਸਿਹਤਮੰਦ ਹਨ ਅਤੇ ਅਸੀਂ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਹਾਂ।’

ਇਹ ਵੀ ਪੜ੍ਹੋ: ਚੀਨੀ ਯੂਨੀਵਰਿਸਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

ਦੱਸ ਦੇਈਏ ਕਿ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਨੇ ਪਿਛਲੇ ਸਾਲ ਵਿਆਹ ਕਰਾਇਆ ਸੀ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ


author

cherry

Content Editor

Related News