'ਤੇਰਾ ਵਿਆਹ ਵੀ ਕਰਵਾ ਦੇਵਾਂਗੇ ਬੇਟਾ...', ਧਵਨ ਤੇ ਚਾਹਲ ਦੀ ਵੀਡੀਓ ਨੇ ਮਚਾਇਆ ਤਹਿਲਕਾ
Tuesday, Oct 07, 2025 - 07:15 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਇਨ੍ਹੀ ਦਿਨੀਂ ਆਪਣੀ ਐਕਸ ਵਾਈਫ ਧਨਸ਼੍ਰੀ ਵਰਮਾ ਵੱਲੋਂ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਚਰਚਾ 'ਚ ਹਨ। ਧਨਸ਼੍ਰੀ ਓਟੀਟੀ ਰਿਆਲਿਟੀ ਸ਼ੋਅ 'ਰਾਈਜ਼ ਐਂਡ ਫਾਲ' 'ਚ ਚਾਹਲ 'ਤੇ ਇਕ ਤੋਂ ਬਾਅਦ ਇਕ ਗੰਭੀਰ ਬਿਆਨ ਦੇ ਰਹੀ ਹੈ। ਉਨ੍ਹਾਂ ਨੇ ਸ਼ੋਅ 'ਚ ਇਥੋਂ ਤਕ ਆਖ ਦਿੱਤਾ ਕਿ 'ਵਿਆਹ ਦੇ ਦੋ ਮਹੀਨਿਆਂ ਦੇ ਅੰਦਰ ਹੀ ਚਾਹਲ ਨੇ ਮੈਨੂੰ ਧੋਖਾ ਦਿੱਤਾ।'
ਇਨ੍ਹਾਂ ਬਿਆਨਾਂ ਵਿਚਾਲੇ ਹੁਣ ਚਾਹਲ ਦੀ ਇਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋਵਾਂ ਵਿਚਾਲੇ 'ਵਿਆਹ' ਨੂੰ ਲੈ ਕੇ ਹਾਸੇ-ਮਜ਼ਾਕ ਦਾ ਦਿਲਚਸਪ ਸਿਲਸਿਲਾ ਚਲਦਾ ਹੈ। ਵੀਡੀਓ 'ਚ ਬੈਕਗ੍ਰਾਊਂਡ ਆਡੀਓ 'ਚ ਆਵਾਜ਼ ਆਉਂਦੀ ਹੈ- 'ਤੇਰਾ ਵਿਆਹ ਵੀ ਕਰਵਾ ਦੇਵਾਂਗੇ ਬੇਟਾ, ਪਹਿਲੇ ਮੇਰਾ ਵਿਆਹ ਤਾਂ ਹੋ ਜਾਏ।' ਮਜ਼ੇਦਾਰ ਗੱਲ ਇਹ ਹੈ ਕਿ ਵੀਡੀਓ 'ਚ ਚਾਹਲ ਨੂੰ ਧਵਨ ਦਾ ਬੇਟਾ ਦਿਖਾਇਆ ਗਿਆ ਹੈ। ਧਵਨ ਦੀ ਗੱਲ ਸੁਣ ਕੇ ਚਾਹਲ ਹੈਰਾਨ ਹੋ ਕੇ ਪੁੱਛੇ ਹਨ- 'ਪਾਪਾ', ਤੁਹਾਡਾ ਵਿਆਹ?' ਉਸੇ ਸਮੇਂ ਫਰੇਮ 'ਚ ਧਵਨ ਦੀ ਗਲਰਫ੍ਰੈਂਡ ਸੋਫੀਆ ਐਂਟਰੀ ਕਰਦੀ ਹੈ, ਜਿਸ 'ਤੇ ਧਵਨ ਮੁਸਕੁਰਾਉਂਦੇ ਹੋਏ ਕਹਿੰਦੇ ਹਨ- 'ਇਹ ਹੈ ਤੇਰੀ ਤੀਸਰੀ ਮਾਂ।' ਇਸ ਤੋਂ ਬਾਅਦ ਧਵਨ, ਚਾਹਲ ਨੂੰ ਸੰਤਰਾ ਖੁਆਉਂਦੇ ਹਨ ਅਤੇ ਦੋਵੇਂ ਹਸਦੇ ਹੋਏ ਨਜ਼ਰ ਆਉਂਦੇ ਹਨ। ਇਹ ਫਨੀ ਵੀਡੀਓ ਕੁਝ ਹੀ ਸਮੇਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਈ।
ਸ਼ਿਖਰ ਧਵਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, "ਇੱਕ ਵਾਰ ਫਿਰ ਲਾੜਾ ਬਣਨ ਦਾ ਮਨ ਹੈ ਬੈਟਾ, ਤਾਂ ਰੁਕ ਜਾ ਥੋੜ੍ਹਾ।" ਪ੍ਰਸ਼ੰਸਕਾਂ ਨੂੰ ਵੀਡੀਓ ਬਹੁਤ ਪਸੰਦ ਆਈ। ਕਈ ਯੂਜ਼ਰਜ਼ ਨੇ ਕੁਮੈਂਟ ਕਰਦੇ ਹੋਏ ਲਿਖਿਆ, "ਦੋ ਭਰਾ, ਦੋਵੇਂ ਆਫ਼ਤ ਹਨ।" ਧਵਨ ਦੀ ਵੀਡੀਓ ਹਮੇਸ਼ਾ ਆਪਣੀ ਮਸਤੀ ਭਰੀਆਂ ਹੁੰਦੀਆਂ ਹਨ ਅਤੇ ਇਸ ਵਾਰ ਵੀ ਉਸਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦੂਜੇ ਪਾਸੇ, ਚਾਹਲ ਇਸ ਸਮੇਂ ਆਪਣੇ ਖਾਲੀ ਸਮੇਂ ਦਾ ਆਨੰਦ ਮਾਣ ਰਿਹਾ ਹੈ, ਜਦੋਂ ਕਿ ਧਨਸ਼੍ਰੀ ਵਰਮਾ ਸ਼ੋਅ ਵਿੱਚ ਉਸ 'ਤੇ ਦੋਸ਼ ਲਗਾਉਂਦੀ ਰਹਿੰਦੀ ਹੈ।