IPL 2020 : ਟੀ-20 ''ਚ 200 ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਗੇਂਦਬਾਜ਼ ਬਣੇ ਯੁਜਵੇਂਦਰ ਚਾਹਲ
Friday, Oct 16, 2020 - 02:38 PM (IST)
ਨਵੀਂ ਦਿੱਲੀ : ਆਈ.ਪੀ.ਐਲ. 2020 ਦੇ ਬੀਤੇ ਦਿਨ ਖੇਡੇ ਗਏ 31ਵੇਂ ਮੈਚ ਵਿਚ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਇਕ ਖ਼ਾਸ ਰਿਕਾਰਡ ਆਪਣੇ ਨਾਮ ਕਰ ਲਿਆ। ਚਾਹਲ ਟੀ-20 ਕ੍ਰਿਕੇਟ ਵਿਚ 200 ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿਚ ਮਯੰਕ ਅਗਰਵਾਲ (45) ਨੂੰ ਆਊਟ ਕਰਦੇ ਹੋਏ ਇਹ ਰਿਕਾਰਡ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, 5500 ਰੁਪਏ ਤੱਕ ਸਸਤਾ ਹੋਇਆ ਸੋਨਾ, ਚਾਂਦੀ 'ਚ ਵੀ 18000 ਰੁਪਏ ਦੀ ਗਿਰਾਵਟ
ਚਾਹਲ 7ਵੇਂ ਓਵਰ ਵਿਚ ਗੇਂਦਬਾਜ਼ੀ ਕਰਣ ਆਏ ਸਨ। 7ਵੇਂ ਓਵਰ ਦੀ ਆਖਰੀ ਗੇਂਦ 'ਤੇ ਚਾਹਲ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਚੰਗੀ ਸ਼ੁਰੂਆਤ ਦੇਣ ਵਾਲੇ ਮਯੰਕ ਅਗਰਵਾਲ ਨੂੰ ਕਲੀਨ ਬੋਲਡ ਕਰ ਦਿੱਤਾ। ਮਯੰਕ ਅਗਰਵਾਲ ਨੇ 25 ਗੇਂਦਾਂ 'ਤੇ 45 ਦੌੜਾਂ ਬਣਾਈਆਂ। ਤੁਹਾਨੂੰ ਦੱਸ ਦੇਈਏ ਕਿ ਇਹ ਚਾਹਲ ਦਾ 200ਵਾਂ ਟੀ-20 ਵਿਕਟ ਰਿਹਾ। ਉਹ 200 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਪੀਊਸ਼ ਚਾਵਲਾ (257) ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਹਨ। ਉਨ੍ਹਾਂ ਦੇ ਬਾਅਦ ਅਮਿਤ ਮਿਸ਼ਰਾ (256), ਆਰ. ਅਸ਼ਵਿਨ (242) ਅਤੇ ਹਰਭਜਨ ਸਿੰਘ (235) ਸ਼ਾਮਲ ਹਨ।
ਇਹ ਵੀ ਪੜ੍ਹੋ: ਗੂਗਲ ਦੀ ਇਕ ਹੋਰ ਗੜਬੜੀ, ਹੁਣ ਸਾਰਾ ਤੇਂਦੁਲਕਰ ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ