ਹਵਾਈ ਫੌਜ ਦੀ ਜਵਾਬੀ ਕਾਰਵਾਈ ''ਤੇ ਯੁਵੀ ਨੇ ਕੀਤਾ ਟਵੀਟ, ''ਫੌਜ ਨੂੰ ਦਿਲੋਂ ਸਲਾਮ''

Wednesday, Feb 27, 2019 - 09:43 PM (IST)

ਸਪੋਰਟਸ ਡੈੱਕਸ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਾਰੀ ਹੈ, ਇਸ 'ਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਹਵਾਈ ਫੌਜ ਦੇ ਜਹਾਜ਼ ਨੇ ਪੀ.ਓ.ਕੇ 'ਚ ਜਾ ਕੇ ਜੈਸ਼ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ਇਸ ਏਅਰ ਸਟ੍ਰਾਇਕ 'ਚ 200 ਤੋਂ 300 ਅੱਤਵਾਦੀ ਮਾਰੇ ਗਏ ਹਨ। ਇਸ ਦੌਰਾਨ ਭਾਰਤੀ ਟੀਮ ਦੇ ਸਾਬਕਾ ਦਿੱਗਜਾਂ ਨੇ ਇਸ ਅਟੈਕ 'ਤੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਯੁਵਰਾਜ ਨੇ ਵੀ ਆਪਣੇ ਟਵਿਟਰ ਅਕਾਊਂਟ 'ਤੇ ਭਾਰਤੀ ਫੌਜ ਨੂੰ ਸਲਾਮ ਕੀਤਾ ਹੈ।

PunjabKesari
ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਦਿੱਗਜ ਬੱਲੇਬਾਜ਼ ਯੁਵਰਾਜ ਸਿੰਘ ਨੇ ਏਅਰ ਸਟ੍ਰਾਇਕ 'ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਖੁਸ਼ੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਸਾਡੇ ਭਾਰਤੀ ਹਵਾਈ ਫੌਜ 'ਤੇ ਬਹੁਤ ਮਾਣ ਹੈ। ਅਸੀਂ ਭਾਰਤੀ ਹਵਾਈ ਫੌਜ ਨੂੰ ਸਲਾਮ ਕਰਦੇ ਹਾਂ, 'ਜੈ ਹਿੰਦ।'


Gurdeep Singh

Content Editor

Related News