ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
Sunday, Jan 14, 2024 - 11:00 AM (IST)

ਕੋਲਕਾਤਾ : ਵਿਸ਼ਵ ਕੱਪ ਜੇਤੂ ਹੀਰੋ ਯੁਵਰਾਜ ਸਿੰਘ ਨੇ ਸੰਕੇਤ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਟੀਮ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਮਾਨਸਿਕ ਤੌਰ ’ਤੇ ਤਿਆਰ ਕਰਨ ਲਈ ਭਵਿੱਖ ’ਚ ‘ਮੈਂਟੋਰ’ ਦੀ ਭੂਮਿਕਾ ਨਿਭਾਉਣਾ ਪਸੰਦ ਕਰੇਗਾ। ਭਾਰਤ ਪਿਛਲੇ ਸਾਲ ਆਸਟ੍ਰੇਲੀਆ ਖਿਲਾਫ 2023 ਵਿਸ਼ਵ ਕੱਪ ਫਾਈਨਲ ’ਚ ਹਾਰ ਗਿਆ। ਭਾਰਤ ਨੇ 2013 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਚੈਂਪੀਅਨਸ ਟਰਾਫੀ ਜਿੱਤੀ ਸੀ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਯੁਵਰਾਜ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਅਸੀਂ ਕਾਫੀ ਸਾਰੇ ਫਾਈਨਲ ਖੇਡੇ ਪਰ ਇਕ ਵੀ ਨਹੀਂ ਜਿੱਤਿਆ। 2017 ’ਚ, ਮੈਂ ਇਕ ਫਾਈਨਲ ਦਾ ਹਿੱਸਾ ਰਿਹਾ ਸੀ, ਜਿਸ ’ਚ ਅਸੀਂ ਪਾਕਿਸਤਾਨ ਤੋਂ ਹਾਰ ਗਏ ਸੀ। ਆਉਣ ਵਾਲੇ ਸਾਲਾਂ ’ਚ ਸਾਨੂੰ ਯਕੀਨੀ ਤੌਰ ’ਤੇ ਇਸ ’ਤੇ ਕੰਮ ਕਰਨਾ ਹੋਵੇਗਾ। ਬਤੌਰ ਦੇਸ਼ ਅਤੇ ਭਾਰਤੀ ਟੀਮ ਦੇ ਤੌਰ ’ਤੇ ਦਬਾਅ ’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।