ਸਚਿਨ ਦੇੇ ਕੋਵਿਡ ਪਾਜ਼ਟਿਵ ਹੋਣ ’ਤੇ ਪੀਟਰਸਨ ਨੇ ਕਸਿਆ ਤੰਜ ਤਾਂ ਯੁਵਰਾਜ ਨੇ ਕਰ ਦਿੱਤਾ ਚਾਰੇ ਖ਼ਾਨੇ ਚਿੱਤ

Saturday, Mar 27, 2021 - 04:33 PM (IST)

ਸਚਿਨ ਦੇੇ ਕੋਵਿਡ ਪਾਜ਼ਟਿਵ ਹੋਣ ’ਤੇ ਪੀਟਰਸਨ ਨੇ ਕਸਿਆ ਤੰਜ ਤਾਂ ਯੁਵਰਾਜ ਨੇ ਕਰ ਦਿੱਤਾ ਚਾਰੇ ਖ਼ਾਨੇ ਚਿੱਤ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਕੋਵਿਡ-19 ਪਾਜ਼ਟਿਵ ਆਏ ਹਨ ਪਰ ਇੰਗਲੈਂਡ ਦੇ ਕ੍ਰਿਕਟਰ ਕੇਵਿਨ ਪੀਟਰਸਨ ਇਸ ’ਤੇ ਤੰਜ ਕਸਣ ਤੋਂ ਬਾਜ ਨਹੀਂ ਆ ਰਹੇ ਹਨ। ਪੀਟਰਸਨ ਨੇ ਇਕ ਟਵੀਟ ਕੀਤਾ ਜਿਸ ’ਤੇ ਯੁਵਰਾਜ ਸਿੰਘ ਨੇ ਉਸ ਨੂੰ ਚਾਰੇ ਖ਼ਾਨੇ ਚਿੱਤ ਕੀਤਾ। ਦਰਅਸਲ, ਪੀਟਰਸਨ ਨੇ ਟਵੀਟ ਕਰਕੇ ਲਿਖਿਆ- ਕੀ ਮੈਨੂੰ ਕੋਈ ਦੱਸ ਸਕਦਾ ਹੈ ਕਿ ਤੁਸੀਂ ਇਹ ਦੁਨੀਆ ਨੂੰ ਕਿਉਂ ਦਸ ਰਹੇ ਹੋ ਕਿ ਤੁਸੀਂ ਕੋਵਿਡ ਪਾਜ਼ਟਿਵ ਹੋ।

ਇਹ ਵੀ ਪੜ੍ਹੋ : ਥਰਡ ਅੰਪਾਇਰ ਦੇ ਫ਼ੈਸਲੇ ਤੋਂ ਖ਼ਫ਼ਾ ਯੁਵਰਾਜ ਸਿੰਘ ਤੇ ਮਾਈਕਲ ਵਾਨ, ਟਵੀਟ ਕਰਕੇ ਲਿਖੀਆਂ ਇਹ ਗੱਲਾਂ

ਇਸ ’ਤੇ ਯੁਵੀ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਲਿਖਿਆ- ਅੱਜ ਤੋਂ ਪਹਿਲਾਂ ਇਹ ਵਿਚਾਰ ਤੁਸੀਂ ਕਿਉਂ ਨਹੀਂ ਸੋਚਿਆ? ਇਸ ਤੋਂ ਬਾਅਦ ਯੁਵਰਾਜ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ- ਸਿਰਫ਼ ਤੁਹਾਡੀ ਲੱਤ ਖਿੱਚਣਾ ਚਾਹੁੰਦਾ ਸੀ ਦੋਸਤ। ਯੁਵੀ ਦੇ ਰਿਪਲਾਈ ਦੇ ਬਾਅਦ ਪੀਟਰਸਨ ਨੇ ਦੁਬਾਰਾ ਟਵੀਟ ਕਰ ਕੇ ਲਿਖਿਆ-ਮੈਨੇ ਅਜੇ ਵੀ ਸਚਿਨ ਨੂੰ ਵੇਖਿਆ ਹੈ। ਓਹ! ਮੁਆਫ਼ ਕਰਨਾ ਸਚਿਨ ਤੇਂਦੁਲਕਰ। ਤੁਸੀਂ ਛੇਤੀ ਚੰਗੇ ਹੋ ਜਾਵੋ ਦੋਸਤ।

PunjabKesari
ਇਹ ਵੀ ਪੜ੍ਹੋ : ਮੁੰਬਈ ਇੰਡੀਅਨਜ਼ ਨੇ ਟੀਮ ਦੀ ਜਰਸੀ ਕੀਤੀ ਲਾਂਚ, ਟਵੀਟ ਕਰ ਕਿਹਾ-ਇਕ ਟੀਮ, ਇਕ ਪਰਿਵਾਰ, ਇਕ ਜਰਸੀ

ਦਸ ਦਈਏ ਕਿ ਸਚਿਨ ਤੇਂਦੁਲਕਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਲਗਾਤਾਰ ਆਪਣਾ ਕੋਵਿਡ ਦਾ ਟੈਸਟ ਕਰਵਾ ਰਿਹਾ ਸੀ। ਇਸ ਦੇ ਨਾਲ ਹੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਸੀ। ਹਾਲਾਂਕਿ ਹੁਣ ਜਦੋਂ ਮੈ ਟੈਸਟ ਕਰਵਾਇਆ ਤਾਂ ਮੇਰੇ ਅੰਦਰ ਕੋਰੋਨਾ ਵਾਇਰਸ ਦੇ ਕੁਝ ਲੱਛਣ ਮਿਲੇ। ਜਦਕਿ ਮੇਰੇ ਬਾਕੀ ਘਰ ਦੇ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਈ ਹੈ। ਮੈਂ ਖ਼ੁਦ ਨੂੰ ਘਰ ’ਚ ਇਕਾਂਤਵਾਸ ’ਚ ਰਖਿਆ ਹੈ ਤੇ ਸਾਰੇ ਪ੍ਰੋਟੋਕਾਲਸ ਦੀ ਪਾਲਣਾ ਕਰ ਰਿਹਾ ਹਾਂ। ਇਸ ਦੇ ਨਾਲ ਹੀ ਮੈਂ ਡਾਕਟਰਾਂ ਦੀ ਸਲਾਹ ਵੀ ਮੰਨ ਰਿਹਾ ਹਾਂ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News