ਸ਼ੇਰ ਦੇ ਨਾਲ ਯੁਵਰਾਜ ਦੀ ਰੱਸਾਕੱਸ਼ੀ, ਜਾਣੋ ਕੌਣ ਜਿੱਤਿਆ

Sunday, Oct 03, 2021 - 11:19 PM (IST)

ਸ਼ੇਰ ਦੇ ਨਾਲ ਯੁਵਰਾਜ ਦੀ ਰੱਸਾਕੱਸ਼ੀ, ਜਾਣੋ ਕੌਣ ਜਿੱਤਿਆ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਯੁਵਰਾਜ ਸਿੰਘ ਇੰਨੀਂ ਦਿਨੀਂ ਆਪਣੇ ਦੋਸਤਾਂ ਦੇ ਨਾਲ ਵਿਸ਼ਵ ਟੂਰ 'ਤੇ ਹਨ। ਇਸ ਦੌਰਾਨ ਯੁਵੀ ਨੇ ਦੁਬਈ 'ਚ ਐਮਯੂਜਮੈਂਟ ਪਾਰਕ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸ਼ੇਰ ਦੇ ਨਾਲ ਰੱਸਾਕੱਸ਼ੀ ਵੀ ਕੀਤੀ। ਯੁਵਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸ਼ੇਰ ਦੇ ਨਾਲ ਰੱਸਾਕੱਸ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਯੁਵਰਾਜ ਆਪਣੇ ਦੋਸਤਾਂ ਦੇ ਨਾਲ ਹੋਣ ਦੇ ਬਾਵਜੂਦ ਵੀ ਸ਼ੇਰ ਨੂੰ ਹਿਲਾ ਨਹੀਂ ਸਕੇ। ਯੁਵਰਾਜ ਦੀ ਉਹ ਵੀਡੀਓ ਨੂੰ ਕੁਝ ਹੀ ਘੰਟਿਆਂ ਵਿਚ 10 ਲੱਖ ਤੋਂ ਜ਼ਿਆਦਾ views ਮਿਲ ਗਏ।

ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤ ਬਣਿਆ ਉਪ ਜੇਤੂ, ਪਹਿਲੀ ਵਾਰ ਜਿੱਤਿਆ ਚਾਂਦੀ ਤਮਗਾ

 
 
 
 
 
 
 
 
 
 
 
 
 
 
 
 

A post shared by Yuvraj Singh (@yuvisofficial)

ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ

ਹਾਲਾਂਕਿ ਯੁਵਰਾਜ ਨੇ ਆਪਣੀ ਪੋਸਟ 'ਤੇ ਲਿਖਿਆ - ਟਾਈਗਰ ਬਨਾਮ ਟਾਈਗਰ
ਨਿਸ਼ਚਤ ਰੂਪ ਨਾਲ ਅਸੀਂ ਆਖਰੀ ਨਤੀਜਾ ਜਾਣਦੇ ਹਾਂ। ਜੰਗਲ ਦੇ ਅਸਲ ਸੁਭਾਅ ਦੇ ਨਾਲ ਰਹਿੰਦੇ ਆਪਣੇ ਡਰ 'ਤੇ ਕਾਬੂ ਪਾਉਣ ਦਾ ਇਹ ਇਕ ਪਿਆਰਾ ਤਜਰਬਾ ਸੀ। ਧੰਨਵਾਦ। ਸੈਫ ਅਹਿਮਦ ਬੇਲਹਾਸ਼ਾ ਅਤੇ ਹੂਜੇੜਾ ਅਲੀ।
ਪੋਸਟ 'ਚ ਯੁਵੀ ਨੇ ਜੰਗਲੀ ਜਾਨਵਰਾਂ ਦੇ ਨਾਲ ਪਿਆਰ ਬਣਾਏ ਰੱਖਣ ਦਾ ਵੀ ਸੰਦੇਸ਼ ਦਿੱਤਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News