ਯੁਵਰਾਜ ਸਿੰਘ ਦੇ ਘਰ ਆਈ ਨੰਨ੍ਹੀ ਪਰੀ, ਫੋਟੋ ਸ਼ੇਅਰ ਕਰ ਲਿਖਿਆ-‘ਸਾਡੀ ਫੈਮਿਲੀ ਹੋਈ ਕੰਪਲੀਟ’

Friday, Aug 25, 2023 - 08:20 PM (IST)

ਯੁਵਰਾਜ ਸਿੰਘ ਦੇ ਘਰ ਆਈ ਨੰਨ੍ਹੀ ਪਰੀ, ਫੋਟੋ ਸ਼ੇਅਰ ਕਰ ਲਿਖਿਆ-‘ਸਾਡੀ ਫੈਮਿਲੀ ਹੋਈ ਕੰਪਲੀਟ’

ਸਪੋਰਟਸ ਡੈਸਕ : ਟੀਮ ਇੰਡੀਆ ਦੇ ਧਾਕੜ ਆਲਰਾਊਂਡਰ ਰਹੇ ਯੁਵਰਾਜ ਸਿੰਘ ਫਿਰ ਤੋਂ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੀਤੇ ਦਿਨੀਂ  ਬੱਚੀ ਨੂੰ ਜਨਮ ਦਿੱਤਾ ਹੈ। ਯੁਵਰਾਜ ਅਤੇ ਹੇਜ਼ਲ ਦਾ ਇਸ ਤੋਂ ਪਹਿਲਾਂ ਇਕ ਪੁੱਤ ਓਰੀਅਨ ਵੀ ਹੈ। ਹਾਲਾਂਕਿ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਪਤਨੀ ਹੇਜ਼ਲ ਕੀਚ ਤੇ ਦੋਵਾਂ ਬੱਚਿਆਂ ਦੇ ਨਾਲ ਫੋਟੋ ਸ਼ੇਅਰ ਕਰਦਿਆਂ ਲਿਖਿਆ-‘‘ਕਈ ਰਾਤਾਂ ਬਿਨਾਂ ਨੀਂਦ ਦੇ ਗਈਆਂ ਕਿਉਂਕਿ ਅਸੀਂ ਆਪਣੀ ਛੋਟੀ ਰਾਜਕੁਮਾਰੀ ਔਰਾ ਦਾ ਸਵਾਗਤ ਕਰਦੇ ਹਾਂ।’’ ਸਾਡੀ ਫੈਮਿਲੀ ਕੰਪਲੀਟ ਹੋ ਗਈ। 

ਇਹ ਖ਼ਬਰ ਵੀ ਪੜ੍ਹੋ : CM ਮਾਨ ਪੜ੍ਹੇ-ਲਿਖੇ ਨੌਜਵਾਨਾਂ ਲਈ ਚੁੱਕਣ ਜਾ ਰਹੇ ਅਹਿਮ ਕਦਮ, ਦਿੱਤੇ ਇਹ ਨਿਰੇਦਸ਼

ਯੁਵਰਾਜ ਨੂੰ ਮਿਲੀਆਂ ਵਧਾਈਆਂ

ਯੁਵਰਾਜ ਦੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਦੋਸਤਾਂ ਨੇ ਖ਼ੂਬ ਵਧਾਈਆਂ ਦਿੱਤੀਆਂ। ਇਨ੍ਹਾਂ ਸਾਰਿਆਂ ’ਚ ਸਭ ਤੋਂ ਪਹਿਲਾ ਨਾਂ ਰਿਹਾ ਹਰਭਜਨ ਸਿੰਘ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ। ਦੋਵਾਂ ਨੇ ਦਿਲ ਦੀ ਇਮੋਜੀ ਨਾਲ ਯੁਵਰਾਜ ਦੇ ਨਵੇਂ ਬੱਚੇ ਦਾ ਸਵਾਗਤ ਕੀਤਾ। ਮੁਨਾਫ ਪਟੇਲ ਨੇ ਵੀ ਯੁਵੀ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਰਿਸ਼ੀ ਧਵਨ ਨੇ ਲਿਖਿਆ-ਬਹੁਤ-ਬਹੁਤ ਵਧਾਈਆਂ ਯੁਵੀ ਭਾਜੀ। ਤਾਂ ਰੌਬਿਨ ਉਥੱਪਾ ਨੇ ਲਿਖਿਆ-ਮੁਬਾਰਕਬਾਦ ਭਰਾ। ਛੋਟੀ ਕੁੜੀ ਲਈ ਬਹੁਤ ਸਾਰਾ ਪਿਆਰ। ਕ੍ਰਿਕਟਰ ਹੀ ਨਹੀਂ, ਕਈ ਬਾਲੀਵੁੱਡ ਸਿਤਾਰਿਆਂ, ਕ੍ਰਿਕਟ ਐਂਕਰ ਅਤੇ ਮਾਡਲਜ਼ ਨੇ ਵੀ ਯੁਵਰਾਜ ਨੂੰ ਵਧਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਨਾਨੇ ਨੇ ਮਾਸੂਮ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਇਸ ਤਰ੍ਹਾਂ ਸ਼ੁਰੂ ਹੋਈ ਸੀ ਯੁਵਰਾਜ ਅਤੇ ਹੇਜ਼ਲ ਕੀਚ ਦੀ ਪ੍ਰੇਮ ਕਹਾਣੀ

ਦਰਅਸਲ, ਯੁਵਰਾਜ ਹੇਜ਼ਲ ਨੂੰ ਡੇਟ ਕਰਨਾ ਚਾਹੁੰਦੇ ਸਨ ਪਰ ਹੇਜ਼ਲ ਸ਼ੁਰੂ 'ਚ ਉਨ੍ਹਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਉਹ ਯੁਵਰਾਜ ਦਾ ਫੋਨ ਨਹੀਂ ਚੁੱਕਦੀ ਸੀ। ਇਕ ਦਿਨ ਗੁੱਸੇ ’ਚ ਯੁਵਰਾਜ ਨੇ ਆਪਣਾ ਮੋਬਾਈਲ ਨੰਬਰ ਡਿਲੀਟ ਕਰ ਦਿੱਤਾ। ਬਾਅਦ ਵਿਚ ਉਹ ਦੋਵੇਂ ਇਕ ਪਾਰਟੀ ਵਿਚ ਮਿਲੇ। ਫਿਰ ਹੇਜ਼ਲ ਨੂੰ ਲੱਗਿਆ ਕਿ ਯੁਵਰਾਜ ਸੱਚਮੁੱਚ ਉਸ ਨੂੰ ਪਸੰਦ ਕਰਦੇ ਹਨ। 2014 ਵਿਚ ਉਨ੍ਹਾਂ ਦੀ ਦੋਸਤੀ ਹੋਰ ਗੂੜ੍ਹੀ ਹੋ ਗਈ। ਉਨ੍ਹਾਂ ਨੇ 2015 ਵਿਚ ਮੰਗਣੀ ਕੀਤੀ ਅਤੇ ਫਿਰ ਵਿਆਹ ਕਰ ਲਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Manoj

Content Editor

Related News