ਯੁਵਰਾਜ ਸਿੰਘ ਨੇ ਸਟਾਰਟਅਪ ਕੰਪਨੀ ਵੇਲਵਸਰਡ 'ਚ ਖਰੀਦੀ ਹਿੱਸੇਦਾਰੀ

Friday, Oct 30, 2020 - 02:07 AM (IST)

ਯੁਵਰਾਜ ਸਿੰਘ ਨੇ ਸਟਾਰਟਅਪ ਕੰਪਨੀ ਵੇਲਵਸਰਡ 'ਚ ਖਰੀਦੀ ਹਿੱਸੇਦਾਰੀ

ਨਵੀਂ ਦਿੱਲੀ- ਕ੍ਰਿਕਟਰ ਯੁਵਰਾਜ ਸਿੰਘ ਨੇ ਪੌਸ਼ਟਿਕ ਉਤਪਾਦਾਂ ਨਾਲ ਜੁੜੀ ਸਟਾਰਟਅਪ ਕੰਪਨੀ ਵੇਲਵਸਰਡ 'ਚ ਨਿਵੇਸ਼ ਕਰਕੇ ਵੱਡੀ ਹਿੱਸੇਦਾਰੀ ਹਾਸਲ ਕੀਤੀ ਹੈ। ਇਸ ਨਿਵੇਸ਼ ਦੇ ਨਾਲ ਉਹ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ਕ ਬਣ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਨਿਵੇਸ਼ ਰਕਮ ਦਾ ਖੁਲਾਸਾ ਨਹੀਂ ਕੀਤਾ। ਵੇਲਵਸਰਡ ਦੇ ਸਹਿ-ਸੰਸਥਾਪਕ ਅਨਨ ਖੁਰਮਾ ਨੇ ਕਿਹਾ ਕਿ ਯੁਵਰਾਜ ਨੇ ਕੰਪਨੀ ਦੇ 100 ਕਰੋੜ ਰੁਪਏ ਦੇ ਮੁਲਾਂਕਣ ਦੇ ਹਿਸਾਬ ਨਾਲ ਹਿੱਸੇਦਾਰੀ ਹਾਸਲ ਕੀਤੀ ਹੈ। ਇਸ ਨਿਵੇਸ਼ ਦੇ ਨਾਲ ਉਹ ਸਭ ਤੋਂ ਵੱਡੇ ਨਿਵੇਸ਼ਕ ਬਣ ਗਏ ਹਨ।
ਯੁਵਰਾਜ ਨੇ ਪੀ. ਟੀ. ਆਈ. ਭਾਸ਼ਾ ਨੂੰ ਕਿਹਾ ਕਿ ਆਪਣੇ ਫਾਊਂਡੇਸ਼ਨ ਅਤੇ ਆਪਣੇ ਬ੍ਰਾਂਡ ਵਾਈ. ਡਬਲਯੂ. ਸੀ. ਦੇ ਜ਼ਰੀਏ ਅਸੀਂ ਲਗਾਤਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ, ਭਾਵੇਂ ਉਹ ਖੁਰਾਕ ਸਮੱਗਰੀ ਹੋਵੇ ਜਾਂ ਫਿਰ ਇਲਾਜ਼। ਕੰਪਨੀ ਦੇ ਉਤਪਾਦ ਸਿਹਤ ਨਾਲ ਜੁੜੇ ਹਨ ਅਤੇ ਸਾਡਾ ਇਸ ਨਾਲ ਵਧੀਆ ਤਾਲਮੇਲ ਹੈ, ਇਸ ਦੇ ਨਾਲ ਮਿਲ ਕੇ ਅਸੀਂ ਬਿਹਤਰ ਉਤਪਾਦ ਤਿਆਰ ਕਰ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਸਾਲ 2018 'ਚ ਸਥਾਪਤ ਹੋਈ ਵੇਲਵਸਰਡ ਕੰਪਨੀ ਦੇ ਉਹ ਬ੍ਰਾਂਡ ਅੰਬੈਸਡਰ ਵੀ ਹੋਣਗੇ।


author

Gurdeep Singh

Content Editor

Related News