ਆਪਣੇ ਜਨਮ ਦਿਨ ’ਤੇ ਯੁਵੀ ਨੇ ਲਿਆ ਵੱਡਾ ਪ੍ਰਣ

12/12/2018 2:57:03 PM

ਨਵੀਂ ਦਿੱਲੀ— ਯੁਵਰਾਜ ਸਿੰਘ ਚਾਹੇ ਹੀ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ ਪਰ ਫੈਨਜ਼ ਦੇ ਦਿਲਾਂ 'ਤੇ ਉਹ ਹਮੇਸ਼ਾ ਰਾਜ ਕਰਦੇ ਹਨ। ਉਨ੍ਹਾਂ ਨੇ ਰਾਸਤੇ 'ਚ ਆਉਣ ਵਾਲੀ ਹਰ ਮੁਸ਼ਕਲ 'ਤੇ ਜਿੱਤ ਹਾਸਲ ਕੀਤੀ ਹੈ। ਅੱਜ ਉਨ੍ਹਾਂ ਦਾ 37ਵਾਂ ਜਨਮਦਿਨ ਹੈ। ਯੁਵਰਾਜ ਅਤੇ ਉਨ੍ਹਾਂ ਦੇ ਚਾਹੁੰਣ ਵਾਲੇ ਉਸ ਸਮੇਂ ਸਦਮੇ 'ਚ ਸਨ ਜਦੋਂ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਵਿਸ਼ਵ ਕੱਪ 2011 ਤੋਂ ਬਾਅਦ ਹੀ ਉਨ੍ਹਾਂ ਨੇ ਇਹ ਖਤਰਨਾਕ ਬੀਮਾਰੀ ਹੋਣ ਦਾ ਖਬਰ ਆਈ ਸੀ। ਯੁਵਰਾਜ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਟਵੀਟ ਕਰਕੇ ਕਿਹਾ ,' ਅੱਜ ਆਪਣੇ ਜਨਮਦਿਨ ਦੇ ਮੌਕੇ 'ਤੇ ਮੈਂ ਕੈਂਸਰ ਨਾਲ ਪੀੜਿਤ 25 ਬੱਚਿਆਂ ਨੂੰ ਆਪਣੀ ਫਾਊਂਡੇਸ਼ਨ YouWeCan ਵਲੋਂ ਮਦਦ ਦੇਣ ਦਾ ਪ੍ਰਣ ਕਰਦਾ ਹਾਂ।'
 

ਵਿਸ਼ਵ ਕੱਪ 2011 ਹੋਵੇ ਜਾਂ ਟੀ-20 2007, ਯੁਵਰਾਜ ਨੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਵਰਲਡ ਕੱਪ 2011 'ਚ ਤਾਂ ਉਹ ਪਲੇਅਰ ਆਫ ਦਿ ਟੂਰਨਾਮੈਂਟ ਵੀ ਰਹੇ। ਭਾਰਤ ਲਈ 304 ਵਨ ਡੇ,58 ਟੀ-20 ਅਤੇ 40 ਟੈਸਟ ਮੈਚ ਖੇਡਣ ਵਾਲੇ ਯੁਵਰਾਜ ਦੀ ਅੰਤਰਰਾਸ਼ਟਰੀ ਮੰਚ 'ਤੇ ਧਮਾਕੇਦਾਰ ਸ਼ੁਰੂਆਤ ਹੋਈ ਸੀ ਚੈਂਪੀਅਨਜ਼ ਟ੍ਰਾਫੀ ਦੇ ਇਸ ਮੈਚ 'ਚ ਉਨ੍ਹਾਂ ਨੇ ਆਸਟ੍ਰੇਲੀਆਈ ਟੀਮ Îਿਖਲਾਫ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇਥੋ ਹੀ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਖੱਬੇ ਹੱਥ ਦਾ ਇਹ ਬੱਲੇਬਾਜ਼ ਬਾਕੀਆਂ ਤੋਂ ਵੱਖਰਾ ਅਤੇ ਇਸ 'ਚ ਕੁਝ ਖਾਸ ਹੈ।
 

 
 
 
 
 
 
 
 
 
 
 
 
 
 

Happy birthday Yuvi - wishing you the best of the best always. Love Xx @yuvisofficial @hazelkeechofficial @zaheer_khan34 @fatemaagarkar

A post shared by Sagarika (@sagarikaghatge) on Dec 11, 2018 at 12:04pm PST

ਹਾਲਾਂਕਿ ਵਨ ਡੇ 'ਚ 8701 ਅਤੇ ਟੀ-20 ਇੰਟਰਨੈਸ਼ਨਲ 'ਚ 1177 ਦੌੜਾਂ ਬਣਾਉਣ ਵਾਲੇ ਯੁਵਰਾਜ ਟੈਸਟ ਟੀਮ ਦਾ ਨਿਯਮਿਤ ਹਿੱਸਾ ਨਹੀਂ ਬਣ ਪਾਏ ਪਰ ਉਨ੍ਹਾਂ ਦੀ ਮੈਚ ਵਿਨਿੰਗ ਕਾਬਲੀਅਤ ਹਮੇਸ਼ਾ ਟੀਮ ਦੇ ਕੰਮ ਆਉਂਦੀ ਰਹੀ। ਟੀ-20 ਇੰਟਰਨੈਸ਼ਨਲ 'ਚ ਯੁਵਰਾਜ ਨੇ  12 ਗੇਂਦਾਂ 'ਤੇ ਹਾਫ ਸੈਂਚੁਰੀ ਲਗਾ ਦਿੱਤੀ ਸੀ। ਇੰਗਲੈਂਡ ਖਿਲਾਫ 2007 'ਚ ਲਗਾਏ ਗਏ ਇਸ ਅਰਧਸੈਂਕੜੇ 'ਚ ਸਟੂਰਅਰਟ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਵੀ ਲਗਾਏ ਸਨ।
 

ਯੁਵੀ ਦੇ ਬਰਥਡੇ 'ਤੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ- ਸਚਿਨ ਨੇ ਕਿਹਾ, 'ਜਿਸ ਹੌਸਲੇ ਨਾਲ ਤੂੰ ਜ਼ਿੰਦਗੀ 'ਚ ਆਉਣ ਵਾਲੀਆਂ ਹਰ ਸਮੱਸਿਆਵਾਂ, ਚਾਹੇ ਉਹ ਮੈਦਾਨ ਦੇ ਅੰਦਰ ਹੋਣ ਜਾਂ ਬਾਹਰ, ਨੂੰ ਹੱਲ ਕੀਤਾ ਹੈ ਉਹ ਮਹਾਨ ਹੈ। ਤੈਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ।'

 


suman saroa

Content Editor

Related News