ਲੰਬੇ ਸਮੇਂ ਬਾਅਦ ਯੁਵਰਾਜ ਨੇ ਠੋਕਿਆ ਅਰਧ ਸੈਂਕੜਾ, ਲਾਏ ਪੰਜ ਚੌਕੇ ਤੇ ਤਿੰਨ ਛੱਕੇ

03/25/2019 10:24:29 AM

ਸਪੋਰਟਸ ਡੈਸਕ— ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਭਾਵੇਂ ਹੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਦਿੱਲੀ ਕੈਪੀਟਲ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਮੈਚ ਦੀ ਸਭ ਤੋਂ ਵੱਡੀ ਖਾਸੀਅਤ ਯੁਵਰਾਜ ਸਿੰਘ ਦੀ ਅਰਧ ਸੈਂਕੜੇ ਵਾਲੀ ਪਾਰੀ ਰਹੀ। 214 ਦੌੜਾਂ ਦਾ ਟੀਚਾ ਮਿਲਣ 'ਤੇ ਯੁਵਰਾਜ ਉਦੋਂ ਮੈਦਾਨ 'ਤੇ ਆਏ ਜਦੋਂ ਉਨ੍ਹਾਂ ਦੀ ਟੀਮ 37 ਦੌੜਾਂ 'ਤੇ ਦੋ ਵਿਕਟ ਗੁਆ ਚੁੱਕੀ ਸੀ। ਯੁਵਰਾਜ ਨੇ ਇਕ ਪਾਸਾ ਸੰਭਾਲੇ ਰਖਿਆ ਅਤੇ ਪੰਜ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਪੂਰਾ ਕੀਤਾ। ਯੁਵਰਾਜ ਨੇ ਆਈ.ਪੀ.ਐੱਲ. 'ਚ ਦੋ ਸਾਲ ਬਾਅਦ ਅਰਧ ਸੈਂਕੜਾ ਬਣਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ 2017 'ਚ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲ) ਦੇ ਖਿਲਾਫ ਅਰਧ ਸੈਂਕੜਾ ਲਗਇਆ ਸੀ। ਉਸ ਤੋਂ ਬਾਅਦ ਤੋਂ ਯੁਵਰਾਜ ਦੇ ਬੱਲੇ ਤੋਂ 47, 9, 9, 12, 4, 20, 14, 14, 1 ਦੌੜਾਂ ਦੀਆਂ ਪਾਰੀਆਂ ਹੀ ਨਿਕਲੀਆਂ ਸਨ।

ਯੁਵਰਾਜ ਨੇ ਮੁੰਬਈ ਇੰਡੀਅਨਜ਼ ਵੱਲੋਂ ਡੈਬਿਊ ਕਰਨ ਤੋਂ ਪਹਿਲਾਂ ਦਿੱਤੀ ਗਈ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਇਸ ਵਾਰ ਕਾਫੀ ਪਾਜ਼ੀਟਿਵ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਚੰਗੀ ਕ੍ਰਿਕਟ ਖੇਡਣ। ਯੁਵਰਾਜ ਨੇ ਕਿਹਾ ਕਿ ਮੈਂ ਹਮੇਸ਼ਾਂ ਤੋਂ ਉਸ ਟੀਮ ਵੱਲੋਂ ਖੇਡਣਾ ਚਾਹੁੰਦਾ ਸੀ ਜਿੱਥੇ ਤੁਹਾਡਾ ਸਵਾਗਤ ਹੋਵੇ ਜਾਂ ਤੁਹਾਡਾ ਸਹਿਯੋਗ ਹੋਵੇ। ਇਹ ਚੀਜ਼ ਮੈਨੂੰ ਮੁੰਬਈ ਇੰਡੀਅਨਜ਼ ਤੋਂ ਮਿਲੀ।


Tarsem Singh

Content Editor

Related News