ਯੁਵਰਾਜ ਸੰਧੂ ਮਕਾਊ ਓਪਨ ''ਚ ਸੰਯੁਕਤ 13ਵੇਂ ਸਥਾਨ ਨਾਲ ਭਾਰਤੀ ਗੋਲਫਰਾਂ ''ਚ ਚੋਟੀ ''ਤੇ

Sunday, Oct 13, 2024 - 05:29 PM (IST)

ਯੁਵਰਾਜ ਸੰਧੂ ਮਕਾਊ ਓਪਨ ''ਚ ਸੰਯੁਕਤ 13ਵੇਂ ਸਥਾਨ ਨਾਲ ਭਾਰਤੀ ਗੋਲਫਰਾਂ ''ਚ ਚੋਟੀ ''ਤੇ

ਮਕਾਊ, (ਭਾਸ਼ਾ) ਯੁਵਰਾਜ ਸੰਧੂ ਐਤਵਾਰ ਨੂੰ ਇੱਥੇ 10 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਐੱਸਜੇਐੱਲ ਮਕਾਊ ਓਪਨ 'ਚ ਸੰਯੁਕਤ 13ਵੇਂ ਸਥਾਨ ਨਾਲ ਭਾਰਤੀ ਗੋਲਫਰਾਂ 'ਚ ਚੋਟੀ 'ਤੇ ਰਹੇ। ਚੰਡੀਗੜ੍ਹ ਦੇ ਯੁਵਰਾਜ ਨੇ ਪਹਿਲੇ ਦੋ ਗੇੜਾਂ ਵਿੱਚ 71 ਅਤੇ 67 ਦਾ ਸਕੋਰ ਬਣਾਉਣ ਤੋਂ ਬਾਅਦ ਆਖਰੀ ਦੋ ਗੇੜਾਂ ਵਿੱਚ 64 ਅਤੇ 68 ਦਾ ਸਕੋਰ ਬਣਾਇਆ। ਉਸਦਾ ਕੁੱਲ ਸਕੋਰ 10 ਅੰਡਰ 270 ਸੀ।

ਫਾਈਨਲ ਰਾਊਂਡ ਵਿੱਚ ਸੰਧੂ ਨੇ ਤਿੰਨ ਬਰਡੀਜ਼ ਬਣਾਈਆਂ ਪਰ ਉਸ ਨੇ ਇੱਕ ਬੋਗੀ ਵੀ ਬਣਾਈ ਜਿਸ ਨਾਲ ਉਸ ਦਾ ਸਕੋਰ ਦੋ ਅੰਡਰ ਰਹਿ ਗਿਆ। ਹੋਰ ਭਾਰਤੀਆਂ 'ਚ ਅਜੀਤੇਸ਼ ਸੰਧੂ (71-67-70-66) ਛੇ ਅੰਡਰ ਦੇ ਨਾਲ 29ਵੇਂ ਸਥਾਨ 'ਤੇ ਹਨ ਜਦਕਿ ਸਪਤਕ ਤਲਵਾਰ (70-68-72-68) ਅਤੇ ਖਲਿਨ ਜੋਸ਼ੀ (68-72-70-68) ਦੋ ਅੰਡਰ ਸਕੋਰ ਵਿੱਚ ਸੰਯੁਕਤ 42ਵੇਂ ਸਥਾਨ 'ਤੇ ਰਹੇ। ਐਸਐਸਪੀ ਚੌਰਸੀਆ (69-68-69-74) ਨੇ 69-68-69-74 ਦੇ ਸਕੋਰ ਨਾਲ ਸੰਯੁਕਤ 50ਵਾਂ ਸਥਾਨ ਹਾਸਲ ਕੀਤਾ। ਥਾਈਲੈਂਡ ਦੇ ਰਤਨੋਨ ਵਾਨਾਰੀਚਨ ਨੇ ਕੁੱਲ 20 ਅੰਡਰ ਅਤੇ ਦੋ ਸ਼ਾਟ ਦੀ ਬੜ੍ਹਤ ਲਈ 66 ਦੇ ਫਾਈਨਲ ਗੇੜ ਦੇ ਸਕੋਰ ਨਾਲ ਖਿਤਾਬ ਜਿੱਤਿਆ। 
 


author

Tarsem Singh

Content Editor

Related News