ਟੀਮ ਇੰਡੀਆ ਦੇ ਮੌਜੂਦਾ ਬੱਲੇਬਾਜ਼ੀ ਕੋਚ ਦੀ ਕਾਬਲੀਅਤ ’ਤੇ ਯੁਵਰਾਜ ਸਿੰਘ ਨੇ ਚੁੱਕਿਆ ਸਵਾਲ

05/13/2020 11:36:07 AM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਮੌਜੂਦਾ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਦੀ ਸਮਰੱਥਾ ’ਤੇ ਸਵਾਲ ਚੁੱਕਿਆ। ਯੁਵੀ ਦਾ ਕਹਿਣਾ ਹੈ ਕਿ ਕੀ ਰਾਠੌਰ ਦੇ ਕੋਲ ਉਹ ਕਾਬਲੀਅਤ ਹੈ ਜਿਸਦੇ ਨਾਲ ਉਹ ਟੀ20 ਜਿਹੇ ਫਾਰਮੈਟ ’ਚ ਭਾਰਤ ਨੂੰ ਨਿਖਾਰ ਸਕਣ। ਰਾਠੌੜ ਨੂੰ ਪਿਛਲੇ ਸਾਲ ਸੰਜੈ ਬਾਂਗੜ ਦੀ ਜਗ੍ਹਾ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ। ਭਾਰਤ ਦੀ 2007 ਟੀ-20 ਵਿਸ਼ਵ ਕੱਪ ਅਤੇ 2011 ਵਿਸ਼ਵ ਕੱਪ ਜੇਤੂ ਟੀਮਾਂ ਦਾ ਹਿੱਸਾ ਰਹੇ ਯੁਵਰਾਜ ਸਿੰਘ ਨੇ ਕਿਹਾ ਕਿ ਰਾਠੌੜ ਮੇਰਾ ਦੋਸਤ ਹੈ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਟੀ-20 ਖਿਡਾਰੀਆਂ ਦੀ ਮਦਦ ਕਰ ਸਕਦਾ ਹੈ। ਉਸਨੇ ਉਸ ਪੱਧਰ ’ਤੇ ਕ੍ਰਿਕਟ ਖੇਡੀ ਹੀ ਨਹੀਂ ਹੈ।PunjabKesari

ਰਾਠੌਰ ਨੇ 1996 ਅਤੇ 1997 ਦੇ ਵਿਚਾਲੇ ਭਾਰਤ ਲਈ 6 ਟੈਸਟ ਅਤੇ 7 ਵਨ-ਡੇ ਖੇਡੇ। ਯੁਵਰਾਜ ਸਿੰਘ ਨੇ ਕਿਹਾ ਕਿ ਇਕ ਖਿਡਾਰੀ ਨੂੰ ਉਸਦੀ ਸ਼ਖਸੀਅਤ ਦੇ ਆਧਾਰ ’ਤੇ ਡੀਲ ਕੀਤਾ ਜਾਣਾ ਚਾਹੀਦਾ ਹੈ।  ਜੇਕਰ ਮੈਂ ਕੋਚ ਹੁੰਦਾ ਤਾਂ ਮੈਂ (ਜਸਪ੍ਰੀਤ) ਬੁਮਰਾਹ ਨੂੰ ਰਾਤ 9 ਵਜੇ ਹੀ ਗੁੱਡ ਨਾਈਟ ਬੋਲ ਦਿੰਦਾ ਅਤੇ ਹਾਰਦਿਕ ਪੰਡਯਾ ਨੂੰ ਰਾਤ 10 ਵਜੇ ਡਿ੍ਰੰਕ ’ਤੇ ਜਾਣ ਲਈ ਕਹਿੰਦਾ.. . . ਜੋ ਕਿ ਤੁਸੀਂ ਵੱਖ-ਵੱਖ ਹਸਤੀਆਂ ਦੇ ਨਾਲ ਕਰਦੇ ਹੋ।

PunjabKesari

ਯੁਵੀ ਨੇ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ’ਤੇ ਵੀ ਗੱਲ ਕੀਤੀ। ਯੁਵੀ ਨੇ ਕਿਹਾ ਕਿ ਇਸ ਸਮੇਂ ਖਿਡਾਰੀਆਂ ਦੇ ਕੋਲ ਕੋਈ ਅਜਿਹਾ ਨਹੀਂ ਹੈ ਜਿਸ ਦੇ ਕੋਲ ਉਹ ਜਾ ਸਕਣ ਅਤੇ ਗੱਲ ਕਰ ਸਕਣ। ਇਹ ਪੁੱਛਣ ’ਤੇ ਕਿ ਕੀ ਇਹ ਸ਼ਾਸਤਰੀ ਦਾ ਕੰਮ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਰਵੀ ਇਹ ਕਰ ਰਹੇ ਹਨ ਜਾਂ ਨਹੀਂ ਪਰ ਸ਼ਾਇਦ ਉਨ੍ਹਾਂ ਦੇ ਕੋਲ ਦੂਜੇ ਵੀ ਕੰਮ ਹਨ।PunjabKesari


Davinder Singh

Content Editor

Related News