ਬੁਮਰਾਹ ਦੀ ਹੈਟ੍ਰਿਕ ’ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਗੱਲ

Monday, Sep 02, 2019 - 12:45 PM (IST)

ਬੁਮਰਾਹ ਦੀ ਹੈਟ੍ਰਿਕ ’ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਗੱਲ

ਸਪੋਰਟਸ ਡੈਸਕ : ਵੈਸਟਇੰਡੀਜ਼ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵਿੰਡੀਜ਼ ਦੀ ਧਰਤੀ ’ਤੇ ਪਹਿਲੀ ਵਾਰ ਟੈਸਟ ਵਿਚ ਆਪਣੀ ਹੈਟ੍ਰਿਕ ਲਈ। ਉੱਥੇ ਹੀ ਬੁਮਰਾਹ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਜਿਹੇ ’ਚ ਭਾਰਤ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੂੰ ਬੁਮਰਾਹ ਦੀ ਹੈਟ੍ਰਿਕ ਤੋਂ ਕੋਈ ਹੈਰਾਨੀ ਨਹੀਂ ਹੋਈ।

PunjabKesari

ਦਰਅਸਲ, ਯੁਵਰਾਜ ਨੇ ਟਵੀਟ ਕਰ ਲਿਖਿਆ, ‘‘ਹੈਟ੍ਰਿਕ ਲਈ ਮੁਬਾਰਕ ਹੋਵੇ ਜਸਪ੍ਰੀਤ ਬੁਮਰਾਹ। ਤੁਹਾਡੇ ਵਰਗਾ ਗੇਂਦਬਾਜ਼ ਇਹ ਡਿਜ਼ਰਵ ਕਰਦਾ ਹੈ। ਹਾਲਾਂਕਿ ਮੈਨੂੰ ਇਸ ਨਾਲ ਬਿਲਕੁਲ ਵੀ ਹੈਰਾਨੀ ਨਹੀਂ ਹੋਈ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਹੋ ਅਤੇ ਤੁਸੀਂ ਇਹ ਸਾਬਤ ਕਰ ਕੇ ਦਿਖਾਇਆ ਹੈ।’’

 

PunjabKesariਦੱਸ ਦਈਏ ਕਿ ਬੁਮਰਾਹ ਟੈਸਟ ਕ੍ਰਿਕਟ ਵਿਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਪਿਨ ਗੇਂਦਬਾਜ਼ ਹਰਭਜਨ ਸਿੰਘ ਅਤੇ ਇਰਫਾਨ ਪਠਾਨ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ। ਹਰਭਜਨ ਨੇ ਸਾਲ 2001 ਵਿਚ ਕੋਲਕਾਤਾ ਦੇ ਮੈਦਾਨ ’ਤੇ ਆਸਟਰੇਲੀਆ ਖਿਲਾਫ ਹੈਟ੍ਰਿਕ ਕੀਤੀ ਸੀ, ਜਦਕਿ ਇਰਫਾਨ ਪਠਾਨ ਨੇ 2006 ਵਿਚ ਪਾਕਿਸਤਾਨ ਖਿਲਾਫ ਕਰਾਚੀ ਵਿਖੇ ਇਹ ਰਿਕਾਰਡ ਬਣਾਇਆ ਸੀ।

PunjabKesari


Related News