ਪੰਤ ਦੇ ਬਚਾਅ ''ਚ ਉਤਰੇ ਯੁਵਰਾਜ, ਕਿਹਾ- ਸਮੇਂ ਦੇ ਨਾਲ ਉਹ ਹੋਵੇਗਾ ਹੋਰ ਬਿਹਤਰ

07/11/2019 2:08:03 PM

ਸਪੋਰਸਟ ਡੈਸਕ— ਯੁਵਰਾਜ ਸਿੰਘ ਨੇ ਆਲੋਚਨਾ ਦਾ ਸ਼ਿਕਾਰ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ ਜੋ ਨਿਊਜ਼ੀਲੈਂਡ ਦੇ ਖਿਲਾਫ ਵਰਲਡ ਕੱਪ ਸੈਮੀਫਾਈਨਲ 'ਚ ਭਾਰਤ ਹੀ ਹਾਰ ਦੇ ਦੌਰਾਨ ਆਊਟ ਹੋਣ ਦੇ ਤਰੀਕੇ ਦੇ ਕਾਰਨ ਕੇਵਿਨ ਪੀਟਰਸਨ ਸਹਿਤ ਕਈ ਕ੍ਰਿਕਟਰਾਂ ਦੇ ਨਿਸ਼ਾਨੇ 'ਤੇ ਆਏ। ਪੰਤ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਤੇ ਭਾਰਤ ਦਾ ਟਾਪ ਆਰਡਰ ਫੇਲ ਹੋਣ ਦੇ ਬਾਵਜੂਦ ਉਹ ਕ੍ਰੀਜ 'ਤੇ ਟਿਕਣ ਦੇ ਬਾਵਜੂਦ ਖ਼ਰਾਬ ਸ਼ਾਟ ਖੇਡ ਕੇ ਆਊਟ ਹੋ ਗਏ। ਭਾਰਤ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 18 ਦੌੜਾਂ ਦੇ ਫਰਕ ਨਾਲ ਹਾਰ ਗਿਆ।PunjabKesari

ਬੁਧਵਾਰ ਨੂੰ ਓਲਡ ਟਰੈਫਰਡ 'ਤੇ ਮਿਸ਼ੇਲ ਸੇਂਟਨਰ ਦੀ ਗੇਂਦ 'ਤੇ ਪੰਤ ਦੇ ਵਿਕਟ ਗੁਆਨ ਮਗਰੋਂ ਪੀਟਰਸਨ ਨੇ ਟਵੀਟ ਕੀਤਾ, ''ਅਸੀਂ ਰਿਸ਼ਭ ਪੰਤ ਨੂੰ ਕਿੰਨੀ ਵਾਰ ਇੰਝ ਕਰਦੇ ਹੋਏ ਵੇਖਿਆ ਹੈ? ਇਹੀ ਕਾਰਨ ਹੈ ਕਿ ਉਸ ਨੂੰ ਪਹਿਲਾਂ ਟੀਮ 'ਚ ਨਹੀਂ ਚੁੱਣਿਆ ਗਿਆ ਸੀ। ਤਰਸਯੋਗ।

ਯੁਵਰਾਜ ਸਿੰਘ ਨੇ ਪੰਤ ਦਾ ਬਚਾਅ ਕਰਦੇ ਹੋਏ ਕਿਹਾ, ''ਉਸਨੇ ਅੱਠ ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਹ ਉਸ ਦੀ ਗਲਤੀ ਨਹੀਂ ਹੈ, ਉਹ ਸਿੱਖ ਕੇ ਬਿਹਤਰ ਹੋਵੇਗਾ। ਇਹ ਬਿਲਕੁਲ ਵੀ ਤਰਸਯੋਗ ਨਹੀਂ ਹੈ। ਹਾਲਾਂਕਿ ਅਸੀਂ ਸਾਰਿਆਂ ਨੂੰ ਆਪਣਾ ਨਜ਼ਰਿਆ ਰੱਖਣ ਦਾ ਹੱਕ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਮੈਚ ਤੋਂ ਬਾਅਦ ਪੰਤ ਦਾ ਬਚਾਅ ਕੀਤਾ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ 21 ਸਾਲ ਦਾ ਪ੍ਰਤੀਭਾਸ਼ਾਲੀ ਖਿਡਾਰੀ ਆਪਣੀ ਗਲਤੀ ਤੋਂ ਸਿੱਖੇਗਾ।


Related News