ਇਰਫਾਨ ਦੇ ਦਿਹਾਂਤ ''ਤੇ ਯੁਵੀ ਦਾ ਭਾਵੁਕ ਟਵੀਟ, ਕਿਹਾ- ''ਇਸ ਦਰਦ ਤੇ ਲੜਾਈ ਨੂੰ ਮੈਂ ਜਾਣਦਾ ਹਾਂ''

04/29/2020 7:36:13 PM

ਨਵੀਂ ਦਿੱਲੀ— ਬਾਲੀਵੁਡ ਅਭਿਨੇਤਾ ਇਰਫਾਨ ਖਾਨ ਦੇ ਅਚਾਨਕ ਦਿਹਾਂਤ 'ਤੇ ਹਰ ਕੋਈ ਗਮ 'ਚ ਡੁਬਿਆ ਹੋਇਆ ਹੈ। ਇਰਫਾਨ ਖਾਨ 54 ਸਾਲ ਦੇ ਸਨ ਜਿਸ ਦਾ ਬੁੱਧਵਾਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਿਹਾਂਤ ਹੋ ਗਿਆ। ਇਰਫਾਨ ਖਾਨ ਲੰਮੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੇ ਸਨ। ਇਰਫਾਨ ਖਾਨ ਦੇ ਦਿਹਾਂਤ 'ਤੇ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਨੇ ਆਪਣਾ ਦੁਖ ਜਤਾਇਆ ਹੈ। ਯੁਵਰਾਜ ਸਿੰਘ ਖੁਦ ਵੀ ਕਦੇ ਇਸ ਭਿਆਨਕ ਬੀਮਾਰੀ ਨਾਲ ਜੰਗ ਲੜ ਚੁੱਕੇ ਹਨ ਪਰ ਉਨ੍ਹਾਂ ਨੇ ਕੈਂਸਰ ਨੂੰ ਹਰਾ ਦਿੱਤਾ ਤੇ ਭਾਰਤੀ ਟੀਮ ਦੇ ਲਈ ਫਿਰ ਤੋਂ ਕ੍ਰਿਕਟ ਦੇ ਮੈਦਾਨ 'ਤੇ ਉਤਰੇ।


ਯੁਵਰਾਜ ਸਿੰਘ ਨੇ ਟਵੀਟ ਕਰ ਲਿਖਿਆ 'ਮੈਂ ਇਸ ਯਾਤਰਾ ਨੂੰ ਜਾਣਦਾ ਹਾਂ, ਮੈਂ ਇਸ ਦਰਦ ਨੂੰ ਜਾਣਦਾ ਹਾਂ ਤੇ ਮੈਂ ਇਹ ਵੀ ਜਾਣਦਾ ਹਾਂ ਕਿ ਉਨ੍ਹਾਂ ਨੇ ਆਖਰੀ ਸਮੇਂ ਤਕ ਲੜਾਈ ਕੀਤੀ ਹੋਵੇਗੀ। ਕੁਝ ਲੋਕ ਭਾਗਸ਼ਾਲੀ ਹੁੰਦੇ ਹਨ ਜੋ ਬਚਣ 'ਚ ਕਾਮਯਾਬ ਹੁੰਦੇ ਹਨ ਤੇ ਕੁਝ ਭਾਗਸ਼ਾਲੀ ਨਹੀਂ ਹੁੰਦੇ। ਮੈਨੂੰ ਪਤਾ ਹੈ ਕਿ ਇਰਫਾਨ ਖਾਨ ਬਹੁਤ ਹੀ ਬਿਹਤਰ ਜਗ੍ਹਾ 'ਤੇ ਹੋਣਗੇ। ਮੇਰੀ ਸੰਵੇਦਨਾ ਤੁਹਾਡੇ ਪਰਿਵਾਰ ਦੇ ਨਾਲ ਹੈ। ਭਗਵਾਨ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।'


Gurdeep Singh

Content Editor

Related News