ਟੋਕੀਓ ਗਵਰਨਰ ਯੂਰੀਕੋ ਕੋਈਕੇ ਨੇ ਓਲੰਪਿਕ ਰੱਦ ਕਰਨ ’ਤੇ ਦਿੱਤਾ ਇਹ ਬਿਆਨ

03/12/2020 5:26:09 PM

ਟੋਕੀਓ— ਟੋਕੀਓ ਸ਼ਹਿਰ ਦੇ ਗਵਰਨਰ ਯੂਰੀਕੋ ਕੋਈਕੇ ਨੇ ਵੀਰਵਾਰ ਨੂੰ ਕਿਹਾ ਕਿ 2020 ਓਲੰਪਿਕ ਨੂੰ ਰੱਦ ਕਰਨਾ ਵਿਸ਼ਵਾਸਯੋਗ ਨਹੀਂ ਹੈ ਪਰ ਕੋਰੋਨਾ ਵਾਇਰਸ ਨੂੁੰ ਮਹਾਮਾਰੀ ਕਰਾਦ ਦੇਣ ਦਾ ਇਨ੍ਹ੍ਹਾਂ ਖੇਡਾਂ ’ਤੇ ਕੁਝ ਅਸਰ ਹੋਣ ਦੀ ਸੰਭਾਵਨਾ ਹੈ। ਯੂਰੀਕੋ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਮਹਾਮਾਰੀ ਦਾ ਐਲਾਨ ਦਾ ਕੋਈ ਅਸਰ ਨਹੀਂ ਹੋਵੇਗਾ... ਪਰ ਮੈਨੂੰ ਲਗਦਾ ਹੈ ਕਿ ਇਨ੍ਹਾਂ ਖੇਡਾਂ ਨੂੰ ਰੱਦ ਕਰਨਾ ਵਿਸ਼ਵਾਸ ਕਰਨ ਯੋਗ ਨਹੀਂ ਹੋਵੇਗਾ।’’

ਲਗਾਤਾਰ ਇਹ ਚਰਚਾ ਹੈ ਕਿ ਓਲੰਪਿਕ 24 ਜੁਲਾਈ ਤੋਂ 9 ਅਗਸਤ ਵਿਚਾਲੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੋ ਸਕਣਗੇ ਜਾਂ ਨਹੀਂ। ਆਯੋਜਕਾਂ ਨੇ ਹਾਲਾਂਕਿ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਖੇਡ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੋਣਗੇ। ਇਸ ਨਾਲ ਸਬੰਧਤ ਆਖ਼ਰੀ ਫੈਸਲਾ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਕਰਨਾ ਹੈ ਜਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਦੇ ਫੈਸਲੇ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਹੈ। ਆਈ. ਓ. ਸੀ. ਨੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਸੰਪਰਕ ’ਚ ਹੈ ਜਿਸ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਅਧਿਕਾਰਤ ਤੌਰ ’ਤੇ ਮਹਾਮਾਰੀ ਕਰਾਰ ਦਿੱਤਾ ਹੈ।


Tarsem Singh

Content Editor

Related News