ਰਿੰਗ ''ਚ ਜ਼ਖਮੀ ਹੋਣ ਦੇ ਬਾਅਦ ਯੁਵਾ ਰੈਸਲਰ ਦੀ ਹੋਈ ਮੌਤ

08/31/2017 4:31:22 PM

ਨਵੀਂ ਦਿੱਲੀ— ਸੁਪਰਸਟਾਰ ਵਿਲੀਅਮ ਓਗਲੈਟ੍ਰੀ ਦੀ ਰਿੰਗ 'ਚ ਰੈਸਲਿੰਗ ਦੇ ਦੌਰਾਨ ਜ਼ਖਮੀ ਹੋਣ ਦੇ ਬਾਅਦ ਮੌਤ ਹੋ ਗਈ ਹੈ। ਉਹ ਅਜੇ 25 ਸਾਲਾਂ ਦੇ ਹੀ ਸਨ ਅਤੇ ਉਨ੍ਹਾਂ ਨੇ ਐਤਵਾਰ ਨੂੰ ਆਪਣਾ' Battle of Legends in OKC'  ਮੈਚ ਖੇਡਿਆ। 
ਇਸ ਮੈਚ ਦੇ ਦੌਰਾਨ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਸਿਰ 'ਤੇ ਗੰਭੀਰ ਸੱਟ ਦੇ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਵਿਲੀਅਮ ਇਕ ਟ੍ਰੇਨਰ ਰੈਸਲਰ ਦੇ ਨਾਲ-ਨਾਲ ਇਕ ਮਸ਼ਹੂਰ ਕਾਮੇਡੀਅਨ ਵੀ ਸਨ। ਸੂਤਰਾਂ ਦੇ ਮੁਤਾਬਕ ਇਹ ਰੈਸਲਿੰਗ ਈਵੈਂਟ ਲੀਗਲ ਨਹੀਂ ਸੀ। ਇਸ ਦੇ ਲਈ ਓਕਲਾਮਾ ਸਟੇਟ ਐਥਲੈਟਿਕਸ ਕਮਿਸ਼ਨ ਨੇ ਕੋਈ ਲਾਇਸੈਂਸ ਨਹੀਂ ਦਿੱਤਾ ਸੀ। ਮੈਚ ਦੇ ਦੌਰਾਨ ਵਿਲੀਅਮ ਦੇ ਸਿਰ 'ਤੇ ਸਪਾਈਨ ਬਸਟਰ ਮਾਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਫੱਟੜ ਹੋ ਗਏ। ਪੁਲਸ ਇਸ ਉਭਰਦੇ ਸਿਤਾਰੇ ਦੀ ਮੌਤ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ।


Related News