ਯੁਵਾ ਮਨੂ ਭਾਕਰ, ਹੀਨਾ ਕੇ.ਐੱਸ.ਐੱਸ. ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ''ਚ ਚਮਕੀਆਂ

08/01/2017 11:57:22 AM

ਨਵੀਂ ਦਿੱਲੀ— ਹਰਿਆਣਾ ਦੀ ਯੁਵਾ ਮਨੂ ਭਾਕਰ ਨੇ ਦੋਹਰਾ ਜਦਕਿ ਦੁਨੀਆ ਦੀ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਸੋਮਵਾਰ ਨੂੰ ਇੱਥੇ 17ਵੀਂ ਕੁਮਾਰ ਸੁਰਿੰਦਰ ਸਿੰਘ ਯਾਦਗਾਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਮਗੇ ਆਪਣੀਆਂ ਝੋਲੀਆਂ 'ਚ ਪਾਏ। 15 ਸਾਲਾ ਮਨੂ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਯੁਵਾ ਅਤੇ ਜੂਨੀਅਰ ਪ੍ਰਤੀਯੋਗਿਤਾ 'ਚ ਸੋਨੇ ਦਾ ਤਮਗਾ ਹਾਸਲ ਕੀਤਾ।

ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ ਚਲ ਰਹੀ ਇਸ ਚੈਂਪੀਅਨਸ਼ਿਪ 'ਚ ਹੀਨਾ ਸੋਮਵਾਰ ਦੀ ਸ਼ਾਮ ਨੂੰ 384 ਅੰਕ ਨਾਲ ਕੁਆਲੀਫਿਕੇਸ਼ਨ 'ਚ ਚੋਟੀ 'ਤੇ ਚਲ ਰਹੀ ਹੈ। ਓ.ਐੱਨ.ਜੀ.ਸੀ. ਦੀ ਨੁਮਾਇੰਦਗੀ ਕਰ ਰਹੀ ਹੀਨਾ ਨੇ ਫਾਈਨਲ 'ਚ 238.9 ਅੰਕ ਜੁਟਾਏ ਜਿਸ ਨਾਲ ਉਹ ਪਹਿਲੇ ਸਥਾਨ 'ਤੇ ਰਹੀ। ਹਰਿਆਣਾ ਦੀ ਮਲਾਈਕਾ ਗੋਇਲ ਨੇ 238.6 ਅੰਕ ਨਾਲ ਚਾਂਦੀ ਅਤੇ ਤਾਮਿਲਨਾਡੂ ਦੀ ਸ਼੍ਰੀ ਨਿਵੇਤਾ ਨੇ 217.4 ਅੰਕ ਨਾਲ ਕਾਂਸੀ ਤਮਗਾ ਜਿੱਤਿਆ।


Related News