ਅਨੁਸ਼ਕਾ ਸ਼ਰਮਾ ''ਤੇ ਟਿੱਪਣੀ ਤੋਂ ਭੜਕਿਆ ਨੌਜਵਾਨ ਕ੍ਰਿਕਟਰ, ਲਿਖਿਆ ਫੈਮਿਲੀ ਨੂੰ ਦੂਰ ਰੱਖੋ

Thursday, Sep 12, 2019 - 11:30 PM (IST)

ਅਨੁਸ਼ਕਾ ਸ਼ਰਮਾ ''ਤੇ ਟਿੱਪਣੀ ਤੋਂ ਭੜਕਿਆ ਨੌਜਵਾਨ ਕ੍ਰਿਕਟਰ, ਲਿਖਿਆ ਫੈਮਿਲੀ ਨੂੰ ਦੂਰ ਰੱਖੋ

ਨਵੀਂ ਦਿੱਲੀ - ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚਮਕਿਆ ਸੌਰਾਸ਼ਟਰ ਦਾ ਸ਼ੈਲਡਨ ਜੈਕਸਨ ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ 'ਤੇ ਇਕ ਟਵੀਟ ਨੂੰ ਲੈ ਕੇ ਚਰਚਾ 'ਚ ਹੈ। ਅਸਲ ਵਿਚ ਸ਼ੈਲਡਨ ਨੂੰ ਉਸ ਦੇ ਇਕ ਪ੍ਰਸ਼ੰਸਕ ਨੇ ਇਸ ਤਰ੍ਹਾਂ ਦਾ ਟਵੀਟ ਕਰ ਦਿੱਤਾ ਸੀ, ਜਿਸ ਨਾਲ ਉਹ ਸਹਿਮਤ ਨਹੀਂ ਦਿਸਿਆ। ਸ਼ੈਲਡਨ ਨੇ ਨਾ ਸਿਰਫ ਉਕਤ ਫੈਨਜ਼ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਉਸ ਨੂੰ ਝਾੜ ਪਾਈ, ਨਾਲ ਹੀ ਅਨੁਸ਼ਕਾ ਦੀ ਫੈਮਿਲੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਵੀ ਤਾਕੀਦ ਕੀਤੀ।

PunjabKesari
ਅਸਲ ਵਿਚ ਸੋਸ਼ਲ ਮੀਡੀਆ 'ਤੇ ਸ਼ੈਲਡਨ ਦੇ ਫੈਨਜ਼ ਨੇ ਉਸ ਨੂੰ ਟਵੀਟ ਵਿਚ ਟੈਗ ਕਰ ਕੇ ਲਿਖਿਆ ਸੀ-ਕੇ. ਐੱਲ. ਰਾਹੁਲ ਦੀ ਤਰ੍ਹਾਂ ਤੁਹਾਨੂੰ ਵੀ ਅਨੁਸ਼ਕਾ ਸ਼ਰਮਾ ਨਾਲ ਫਰੈਂਡਸ਼ਿਪ ਵਧਾਉਣੀ ਚਾਹੀਦੀ ਹੈ। ਫੈਨਜ਼ ਦਾ ਇਹ ਟਵੀਟ ਦੇਖ ਕੇ ਸ਼ੈਲਡਨ ਭੜਕ ਗਿਆ। ਉਸ ਨੇ ਟਵੀਟ ਕੀਤਾ-ਸੂਰਿਆ, ਕਿਰਪਾ ਕਰ ਕੇ ਪਹਿਲਾਂ ਕੁਝ ਮੈਨਰਜ਼ ਸਿੱਖੋ ਅਤੇ ਟਵੀਟ ਕਰਨ ਤੋਂ ਪਹਿਲਾਂ ਸੋਚੋ। ਇਹ ਕੇ. ਐੱਲ. ਰਾਹੁਲ ਅਤੇ ਅਨੁਸ਼ਕਾ ਸ਼ਰਮਾ ਲਈ ਬੇਹੱਦ ਇਤਰਾਜ਼ਯੋਗ ਗੱਲਾਂ ਹਨ, ਜਿਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰਿਵਾਰਾਂ ਨੂੰ ਕ੍ਰਿਕਟ ਦੇ ਮਾਮਲੇ ਤੋਂ ਦੂਰ ਹੀ ਰੱਖੋ।

PunjabKesari
ਸ਼ੈਲਡਨ ਨੇ ਇਸ ਤੋਂ ਪਹਿਲਾਂ ਘਰੇਲੂ ਕ੍ਰਿਕਟ ਦੀ ਰੈਂਕਿੰਗ ਦੀ ਇਕ ਸੂਚੀ ਆਪਣੇ ਟਵੀਟ ਅਕਾਊਂਟ 'ਤੇ ਪੋਸਟ ਕੀਤੀ ਸੀ। ਇਸ 'ਤੇ ਇਕ ਫੈਨ ਨੇ ਅਨੁਸ਼ਕਾ ਨਾਲ ਜੋੜ ਕੇ ਟਵੀਟ ਕਰ ਦਿੱਤਾ, ਜੋ ਸ਼ੈਲਡਨ ਨੂੰ ਬਿਲਕੁਲ ਪਸੰਦ ਨਹੀਂ ਆਇਆ। ਦੱਸ ਦੇਈਏ ਕਿ ਸੌਰਾਸ਼ਟਰ ਦੇ ਬੱਲੇਬਾਜ਼ ਸ਼ੈਲਡਨ ਲਈ ਜਨਵਰੀ 'ਚ ਖੇਡੀ ਗਈ ਘਰੇਲੂ ਕ੍ਰਿਕਟ ਕਾਫੀ ਵਧੀਆ ਰਹੀ ਸੀ। ਇਸ ਦੌਰਾਨ 6 ਪਾਰੀਆਂ ਵਿਚ ਉਸ ਨੇ 4 ਅਰਧ-ਸੈਂਕੜੇ ਅਤੇ 1 ਸੈਂਕੜਾ ਲਾ ਕੇ ਸਭ ਦਾ ਧਿਆਨ ਖਿੱਚਿਆ ਸੀ। ਸ਼ੈਲਡਨ ਹੁਣ ਤੱਕ 66 ਫਸਟ ਕਲਾਸ ਮੈਚਾਂ 'ਚ 4825 ਦੌੜਾਂ ਬਣਾ ਚੁੱਕਾ ਹੈ। ਉਸਦੇ ਨਾਂ 16 ਸੈਂਕੜੇ ਅਤੇ 24 ਅਰਧ-ਸੈਂਕੜੇ ਸ਼ਾਮਲ ਹਨ।

PunjabKesari


author

Gurdeep Singh

Content Editor

Related News