ਭਾਰਤ 'ਚ ਤੁਸੀਂ ਖੁਦ ਨੂੰ ਚੰਗੀ ਤਰ੍ਹਾਂ ਨਾਲ ਸਮਝ ਜਾਂਦੇ ਹੋ : ਐਲਗਰ

10/18/2019 2:22:16 PM

ਸਪੋਰਟਸ ਡੈਸਕ— ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਕਿਹਾ ਕਿ ਭਾਰਤ ਦੌਰੇ ਦੌਰਾਨ ਉਸ ਨੂੰ ਇਕ ਕ੍ਰਿਕਟਰ ਤੇ ਵਿਅਕਤੀ ਦੇ ਤੌਰ 'ਤੇ ਖੁਦ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਦਾ ਮੌਕਾ ਮਿਲਿਆ ਹੈ। ਐਲਗਰ ਨੇ ਕਿਹਾ, ''ਇਹ ਚੁਣੌਤੀਪੂਰਨ ਦੌਰਾ ਹੈ। ਇਕ ਵਿਅਕਤੀ, ਇਕ ਕ੍ਰਿਕਟਰ ਦੇ ਤੌਰ 'ਤੇ ਤੁਸੀਂ ਬਹੁਤ ਚੰਗਾ ਸਿੱਖਦੇ ਹੋ। ਮੇਰਾ ਮੰਨਣਾ ਹੈ ਕਿ ਤੁਸੀਂ ਇਕ ਵਿਅਕਤੀ ਦੇ ਰੂਪ ਵਿਚ ਉਦੋਂ ਖੁਦ ਦੇ ਬਾਰੇ ਵਿਚ ਕਾਫੀ ਜਾਣਦੇ ਹੋ, ਜਦੋਂ ਤੁਸੀਂ ਛੋਟੇ ਸਥਾਨਾਂ 'ਤੇ ਜਾਂਦੇ ਹੋ, ਜਿੱਥੇ ਹੋਟਲ ਚੰਗੇ ਨਹੀਂ ਹੁੰਦੇ ਤੇ ਫਿਰ ਤੁਹਾਨੂੰ ਮੈਦਾਨੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ।'' ਉਸ ਨੇ ਕਿਹਾ, ''ਭਾਰਤ ਆਉਣ 'ਤੇ ਹਮੇਸ਼ਾ ਤੁਹਾਨੂੰ ਚੰਗੀ ਸਿੱਖਿਆ ਮਿਲਦੀ ਹੈ।''PunjabKesari

ਐਲਗਰ ਨੇ ਕਿਹਾ, ਕਿ ਵਰਲਡ ਟੈਸਟ ਚੈਂਪਿਅਨਸ਼ਿਪ ਸ਼ੁਰੂ ਹੋਣ ਦੇ ਕਾਰਣ ਦੱਖਣੀ ਅਫਰੀਕਾ ਲਈ ਤੀਜਾ ਟੈਸਟ ਮੈਚ 'ਚ ਵੀ ਕਾਫ਼ੀ ਕੁੱਝ ਦਾਅ 'ਤੇ ਲੱਗਾ ਹੈ ਭਲੇ ਹੀ ਉਹ ਪਹਿਲਾਂ ਹੀ ਸੀਰੀਜ਼ ਗੁਆ ਚੁੱਕਿਆ ਹੈ। ਉਨ੍ਹਾਂ ਨੇ ਕਿਹਾ, ''ਪਹਿਲਾਂ ਇਹ ਇਕ ਰਸਮੀ ਮੈਚ ਹੁੰਦਾ ਸੀ ਪਰ ਹੁਣ ਵਰਲਡ ਟੈਸਟ ਚੈਂਪਿਅਨਸ਼ਿਪ ਦੇ ਕਾਰਨ ਅਸੀਂ ਇਸ ਤੋਂ ਅੰਕ ਹਾਸਲ ਕਰ ਸਕਦੇ ਹਾਂ। ਅਸੀਂ ਆਖਰੀ ਟੈਸਟ ਮੈਚ 'ਚ ਜਿੱਤ ਦਰਜ ਕਰਕੇ ਹੁਣ ਵੀ 40 ਅੰਕ ਹਾਸਲ ਕਰ ਸਕਦੇ ਹਾਂ। ਅਸੀਂ ਇਸ ਮੈਚ 'ਚ ਇਸ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ। ਇਸ 'ਚ ਹੁਣ ਵੀ ਕਾਫ਼ੀ ਕੁੱਝ ਦਾਅ 'ਤੇ ਲੱਗਾ ਹੈ।PunjabKesari
ਐਲਗਰ ਨੇ ਕਿਹਾ, ਕਿ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਆਖਰੀ ਮੈਚ 'ਚ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਆਪਣੇ 'ਬੇਸਿਕਸ 'ਤੇ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ, ''ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਅਸੀਂ ਸਾਰਿਆਂ ਲਈ ਥੋੜ੍ਹਾ ਚੁਣੌਤੀ ਭਰਪੂਰ ਹੈ। ਸਾਨੂੰ ਆਪਣੀ ਸਭ ਤੋਂ ਬਿਹਤਰੀਨ ਕ੍ਰਿਕਟ ਨਹੀਂ ਖੇਡ ਸਕੇ ਅਤੇ ਆਪਣੇ ਪ੍ਰਦਰਸ਼ਨ 'ਚ ਨਿਰੰਤਰਤਾ ਨਹੀਂ ਰੱਖ ਸਕੇ।  ''ਸਾਨੂੰ ਅਜੇ ਇਕ ਮੈਚ ਖੇਡਣਾ ਹੈ ਅਤੇ ਅਸੀਂ ਅਸਲ 'ਚ ਕਾਫ਼ੀ ਕੁਝ ਬਦਲ ਸਕਦੇ ਹਾਂ। ਅਸੀਂ ਆਖਰੀ ਟੈਸਟ ਨੂੰ ਲੈ ਕੇ ਹੁਣ ਵੀ ਉਮੀਦ ਅਤੇ ਸਕਾਰਾਤਮਕ ਹਾਂ। ਉਮੀਦ ਹੈ ਕਿ ਅਸੀਂ ਢੇਰ ਸਾਰੀਆਂ ਦੌੜਾਂ ਬਣਾਵਾਂਗੇ।


Related News