ਤੁਸੀਂ ਵੀ ਨਹੀਂ ਜਾਣਦੇ ਹੋਵੋਗੇ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੀਆਂ ਕੁਝ ਖਾਸ ਗੱਲਾਂ
Saturday, Mar 10, 2018 - 09:47 AM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅੱਜ-ਕੱਲ ਆਪਣੀ ਪਤਨੀ ਦੀ ਵਜ੍ਹਾ ਨਾਲ ਸੁਰਖ਼ੀਆਂ ਵਿਚ ਬਣੇ ਹੋਏ ਹਨ। ਕਿਉਂਕਿ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਉੱਤੇ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਹਨ। ਹਸੀਨ ਜਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਤੀ ਮੁਹੰਮਦ ਸ਼ਮੀ ਦਾ ਕਈ ਔਰਤਾਂ ਨਾਲ ਅਫੇਅਰ ਚੱਲ ਰਿਹਾ ਹੈ। ਹਸੀਨ ਜਹਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦਾ ਸਬੂਤ ਵੀ ਦਿੱਤਾ ਹੈ।
ਫਿਲਹਾਲ ਅੱਜ ਅਸੀ ਤੁਹਾਨੂੰ ਹਸੀਨ ਜਹਾਂ ਦੇ ਬਾਰੇ ਵਿਚ ਕੁੱਝ ਅਜਿਹੀਆਂ ਗੱਲਾਂ ਦੱਸ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਹਸੀਨ ਜਹਾਂ ਦਾ ਜਨਮ ਕੋਲਕਾਤਾ ਦੇ ਇਕ ਮੁਸਲਮਾਨ ਬੰਗਾਲੀ ਪਰਿਵਾਰ ਵਿਚ ਹੋਇਆ ਸੀ।
ਹਸੀਨ ਜਹਾਂ ਨੇ ਕੋਲਕਾਤਾ ਤੋਂ ਹੀ ਆਪਣੀ ਮਾਡਲਿੰਗ ਕੈਰੀਅਰ ਕਿ ਸ਼ੁਰੂਆਤ ਕੀਤੀ ਸੀ।
ਹਸੀਨ ਜਹਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਫਿਲਮਾਂ ਵਿਚ ਕੰਮ ਕਰੇ ਪਰ ਆਈ.ਪੀ.ਐੱਲ. ਦੌਰਾਨ ਉਨ੍ਹਾਂ ਦੀ ਮੁਲਾਕਾਤ ਮੁਹੰਮਦ ਸ਼ਮੀ ਨਾਲ ਹੋਈ ਅਤੇ ਪਹਿਲੀ ਹੀ ਨਜ਼ਰ ਵਿਚ ਦੋਨਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ।
ਦੱਸ ਦਈਏ ਕਿ ਹਸੀਨ ਜਹਾਂ ਉਸ ਸਮੇਂ ਕੋਲਕਾਤਾ ਨਾਈਟ ਰਾਈਡਰਸ ਟੀਮ ਵੱਲੋਂ ਚੀਅਰਲੀਡਰਸ ਦਾ ਕੰਮ ਕਰ ਰਹੇ ਸਨ।
ਹਸੀਨ ਜਹਾਂ ਅਤੇ ਸ਼ਮੀ ਇਕ ਦੂਜੇ ਨੂੰ ਲੱਗਭੱਗ ਦੋ ਸਾਲਾਂ ਤੱਕ ਡੇਟ ਕਰਨ ਦੇ ਬਾਅਦ ਹੀ ਵਿਆਹ ਦੇ ਬੰਧਨ ਵਿਚ ਬੱਝੇ।
ਖਬਰਾਂ ਮੁਤਾਬਕ ਹਸੀਨ ਜਹਾਂ ਪਹਿਲਾਂ ਵੀ ਵਿਆਹ ਦੇ ਬੰਧਨ ਵਿਚ ਬੱਝ ਚੁੱਕੀ ਸੀ ਪਰ ਉਨ੍ਹਾਂ ਦਾ ਉਹ ਵਿਆਹ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ ਸੀ।