ਯੋਗੇਸ਼ਵਰ ਸੀ ''ਡਾਊਨ ਟੂ ਅਰਥ'', ਇਹ ਗੱਲ ਸ਼ੀਤਲ ਨੂੰ ਸੀ ਪਸੰਦ
Friday, Jan 26, 2018 - 05:17 AM (IST)

ਜਲੰਧਰ — ਓਲੰਪੀਅਨ ਪਹਿਲਵਾਨ ਯੋਗੇਸ਼ਵਰ ਦੱਤ ਤੇ ਸ਼ੀਤਲ ਦਾ ਵਿਆਹ ਤਦ ਹੀ ਮਿਸਾਲ ਬਣ ਗਈ ਸੀ ਜਦੋਂ ਉਨ੍ਹਾਂ ਨੇ ਦਹੇਜ ਵਿਚ ਸਿਰਫ ਇਕ ਰੁਪਿਆ ਸ਼ਗਨ ਲਿਆ ਸੀ।
ਇਕ ਇੰਟਰਵਿਊ ਵਿਚ ਜਦੋਂ ਸ਼ੀਤਲ ਤੋਂ ਇਹ ਪੁੱਛਿਆ ਗਿਆ ਕਿ ਉਸ ਨੂੰ ਯੋਗੇਸ਼ਵਰ ਕਿਵੇਂ ਪਸੰਦ ਆਇਆ ਤਾਂ ਉਸ ਨੇ ਕਿਹਾ ਕਿ ਯੋਗੇਸ਼ਵਰ ਬਿਲਕੁਲ ਡਾਊਨ ਟੂ ਅਰਥ ਰਹਿੰਦਾ ਹੈ ਤੇ ਜਿਵੇਂ ਦਿਖਦਾ ਹੈ, ਓਸੇ ਹੀ ਤਰ੍ਹਾਂ ਰਹਿੰਦਾ ਹੈ। ਈਮਾਨਦਾਰੀ ਤੇ ਸਾਦਗੀ ਉਸਦੀ ਸਭ ਤੋਂ ਵੱਡੀ ਕੁਆਲਿਟੀ ਹੈ, ਜਿਸ ਦੇ ਅਸੀਂ ਮੁਰੀਦ ਹਾਂ। ਯੋਗੀ ਇੰਟਰਨੈਸ਼ਨਲ ਲੈਵਲ 'ਤੇ ਜਿੰਨਾ ਵੱਡਾ ਸਟਾਰ ਹੈ, ਵਤੀਰੇ ਵਿਚ ਓਨਾ ਹੀ ਆਮ ਹੈ।
ਉਥੇ ਹੀ ਸ਼ੀਤਲ ਨਾਲ ਵਿਆਹ ਸੰਬੰਧੀ ਹੋਈ ਗੱਲਬਾਤ 'ਤੇ ਯੋਗੇਸ਼ਵਰ ਨੇ ਕਿਹਾ ਸੀ ਕਿ ਉਹ ਮਿੱਟੀ ਨਾਲ ਜੁੜਿਆ ਰਿਹਾ ਹੈ। ਇਸ ਲਈ ਚਾਹੁੰਦਾ ਸੀ ਕਿ ਵਿਆਹ ਵੀ ਉਸੇ ਨਾਲ ਹੀ ਹੋਵੇ, ਜੋ ਜ਼ਮੀਨੀ ਪੱਧਰ ਨੂੰ ਸਮਝੇ। ਇਸ ਕਾਰਨ ਅਸੀਂ ਪੂਰੀ ਸਾਦਗੀ ਨਾਲ ਵਿਆਹ ਕੀਤਾ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਯੋਗੇਸ਼ਵਰ ਬੇਟੇ ਦਾ ਪਿਤਾ ਬਣਿਆ ਹੈ।