ਅਲਵਿਦਾ 2017 : ਭਾਰਤੀ ਮੁੱਕੇਬਾਜ਼ਾਂ ਨੇ ਕੀਤਾ ਸ਼ਲਾਘਾਯੋਗ ਪ੍ਰਦਰਸ਼ਨ, ਵਿਸ਼ਵ ਰੈਂਕਿੰਗ 'ਚ ਵੀ ਸੁਧਾਰ

12/29/2017 11:29:43 AM

ਜਲੰਧਰ, (ਬਿਊਰੋ)— 2001 ਤੋਂ ਪਹਿਲਾਂ ਭਾਰਤੀ ਬਾਕਸਿੰਗ ਤੋਂ ਇੰਨੇ ਬਿਹਤਰ ਨਤੀਜੇ ਨਹੀਂ ਮਿਲ ਰਹੇ ਸਨ ਪਰ ਇਸ ਤੋਂ ਬਾਅਦ ਸਾਲ 2017 ਤਕ ਜ਼ਬਰਦਸਤ ਨਿਖਾਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਅੰਕੜੇ ਦੇਖੇ ਜਾਣ ਤਾਂ ਭਾਰਤ ਨੇ ਇਨ੍ਹਾਂ ਸਾਲਾਂ ਦੌਰਾਨ ਕੁਲ 28 ਤਮਗੇ ਜਿੱਤੇ। ਇਨ੍ਹਾਂ 'ਚ 8 ਸੋਨ, 6 ਚਾਂਦੀ ਤੇ 14 ਕਾਂਸੀ ਤਮਗੇ ਸ਼ਾਮਲ ਹਨ। ਆਪਣੇ ਇਸ ਪ੍ਰਦਰਸ਼ਨ ਕਾਰਨ ਭਾਰਤ ਸਭ ਤੋਂ ਵੱਧ ਤਮਗੇ ਜਿੱਤਣ ਦੀ ਸੂਚੀ 'ਚ ਤੀਜੇ ਨੰਬਰ 'ਤੇ ਚੱਲ ਰਿਹਾ ਹੈ। ਪਹਿਲੇ ਨੰਬਰ 'ਤੇ 53 ਤਮਗਿਆਂ ਨਾਲ ਰੂਸ ਹੈ। ਉਸ ਨੇ 21 ਸੋਨ, 10 ਚਾਂਦੀ ਤੇ 22 ਕਾਂਸੀ ਤਮਗੇ ਜਿੱਤੇ ਹਨ। 

ਹੁਣ ਕਿਉਂਕਿ ਰੂਸ ਨੂੰ ਓਲੰਪਿਕ 'ਚੋਂ ਬਾਹਰ ਕਰ ਦਿੱਤਾ ਗਿਆ ਹੈ, ਅਜਿਹੀ ਸਥਿਤੀ 'ਚ ਭਾਰਤ ਕੋਲ ਪਹਿਲੇ ਨੰਬਰ 'ਤੇ ਆਉਣ ਦਾ ਮੌਕਾ ਹੈ, ਹਾਲਾਂਕਿ ਉਸ ਨੂੰ ਇਸ ਲਈ ਸਭ ਤੋਂ ਮਜ਼ਬੂਤ ਵਿਰੋਧੀ ਚੀਨ (40 ਤਮਗੇ) ਨੂੰ ਹਰਾਉਣਾ ਪਵੇਗਾ। ਭਾਰਤ ਇਸ ਲਈ ਵੀ ਮਜ਼ਬੂਤ ਨਜ਼ਰ ਆ ਰਿਹਾ ਹੈ ਕਿਉਂਕਿ ਮੈਰੀਕਾਮ ਤੋਂ ਇਲਾਵਾ ਗੌਰਵ ਬਿਧੂੜੀ ਤੇ ਸ਼ਿਵ ਥਾਪਾ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਤੋਂ ਸੋਨੇ ਦੀ ਉਮੀਦ ਕੀਤੀ ਜਾ ਸਕਦੀ ਹੈ। ਉਥੇ ਹੀ ਵਿਜੇਂਦਰ ਸਿੰਘ ਨੇ ਵੀ ਪ੍ਰੋ ਬਾਕਸਿੰਗ ਵਿਚ ਐਂਟਰੀ ਕਰ ਰਹੇ ਭਾਰਤ ਦਾ ਪੂਰੀ ਦੁਨੀਆ 'ਚ ਝੰਡਾ ਲਹਿਰਾਇਆ ਹੈ। ਵਿਜੇਂਦਰ ਆਪਣੀਆਂ ਪਹਿਲੀਆਂ 10 ਫਾਈਟਾਂ ਜਿੱਤ ਚੁੱਕਾ ਹੈ।

ਇਸ ਲਈ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਤੇ ਓਲੰਪਿਕ 'ਚ ਸਾਡੀਆਂ ਉਮੀਦਾਂ ਇਨ੍ਹਾਂ 'ਤੇ
PunjabKesari
ਮੈਰੀਕਾਮ
* ਏਸ਼ੀਅਨ ਮਹਿਲਾ ਚੈਂਪੀਅਨਸ਼ਿਪ 'ਚ 2003 ਤੋਂ 2017 ਤਕ (2008 ਗੁਹਾਟੀ 'ਚ ਚਾਂਦੀ ਤਮਗਾ) ਮੈਰੀਕਾਮ ਚੈਂਪੀਅਨ ਰਹੀ।
* ਦਿ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਨੇ ਮੈਰੀਕਾਮ ਨੂੰ ਲੀਜੈਂਡ ਕਰਾਰ ਦਿੰਦਿਆਂ ਪਹਿਲੀ ਵਾਰ ਮੋਸਟ ਪ੍ਰੋਮਿਸਿੰਗ ਬਾਕਸਿੰਗ ਕਰੀਅਰ ਦਾ ਖਿਤਾਬ ਦਿੱਤਾ।
* ਦੱਖਣੀ ਕੋਰੀਆ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼।
34 ਸਾਲ ਦੀ ਮੈਰੀਕਾਮ ਨੇ ਕਿਹਾ ਕਿ ਉਹ ਟੋਕੀਓ ਓਲੰਪਿਕ ਵਿਚ ਵੀ ਤਮਗਾ ਜਿੱਤਣ ਦੀ ਸਮੱਰਥਾ ਰੱਖਦੀ ਹੈ। ਉਸ ਨੇ ਕਿਹਾ—ਜੇਕਰ ਉਹ ਫਿੱਟ ਰਹੀ ਤਾਂ 48 ਕਿਲੋਗ੍ਰਾਮ ਭਾਰ ਵਰਗ 'ਚ ਉਸ ਨੂੰ ਹਰਾਉਣਾ ਚੁਣੌਤੀ ਹੋਵੇਗੀ।
PunjabKesari
ਸ਼ਿਵ ਥਾਪਾ
* 2017 ਏਸ਼ੀਆ ਐਮੇਚਿਓਰ ਬਾਕਸਿੰਗ ਚੈਂਪਅਨਸ਼ਿਪ 'ਚ ਚਾਂਦੀ ਜਿੱਤੀ।
ਲੰਡਨ ਓਲੰਪਿਕ 'ਚ ਭਾਵੇਂ ਥਾਪਾ ਪਹਿਲੇ ਰਾਊਂਡ 'ਚੋਂ ਬਾਹਰ ਹੋ ਗਿਆ ਸੀ ਪਰ ਉਸ ਦੇ ਹਾਲੀਆ ਪ੍ਰਦਰਸ਼ਨ 'ਤੇ ਬਾਕਸਿੰਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਦੇਵੇਂਦ੍ਰੋ ਦੀ ਤਰ੍ਹਾਂ ਥਾਪਾ ਵੀ ਅਗਲੀਆਂ ਓਲੰਪਿਕ ਖੇਡਾਂ 'ਚ ਤਮਗੇ ਲਈ ਭਾਰਤ ਦੀ ਉਮੀਦ ਹੈ।
PunjabKesari
ਗੌਰਵ ਬਿਧੂੜੀ
* ਏਸ਼ੀਅਨ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਕੇ ਬਿਧੂੜੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬਿਧੂੜੀ ਭਾਰਤੀ ਟੀਮ ਦਾ ਮੈਂਬਰ ਵੀ ਨਹੀਂ ਸੀ। ਉਸ ਨੂੰ ਏਸ਼ੀਆਈ ਮੁੱਕੇਬਾਜ਼ੀ ਸੰਘ ਨੇ ਵਾਈਲਡ ਕਾਰਡ ਦੇ ਕੇ ਖਿਡਾਇਆ ਸੀ। ਉਸ ਨੇ ਤਮਗਾ ਵੀ ਜਿੱਤਿਆ।
PunjabKesari
ਪਿੰਕੀ ਜਾਂਗੜਾ
* 27 ਸਾਲ ਦੀ ਪਿੰਕੀ ਨੂੰ ਸਭ ਤੋਂ ਪਹਿਲੀ ਪਛਾਣ ਉਦੋਂ ਮਿਲੀ, ਜਦੋਂ ਉਸ ਨੇ ਮੈਰੀਕਾਮ ਨੂੰ ਨੈਸ਼ਨਲ ਚੈਂਪੀਅਨਸ਼ਿਪ 'ਚ ਹਰਾਇਆ ਸੀ। ਪਿੰਕੀ ਨੂੰ ਜਾਇੰਟ ਕਿੱਲਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 2014 ਕਾਮਨਵੈਲਥ ਖੇਡਾਂ 'ਚ ਉਹ ਚਾਂਦੀ ਤਮਗਾ ਜਿੱਤ ਚੁੱਕੀ ਹੈ।
PunjabKesari
ਵਿਜੇਂਦਰ ਸਿੰਘ
* ਪ੍ਰੋ ਬਾਕਸਿੰਗ ਵਿਚ ਇਸ ਸਾਲ ਵਿਜੇਂਦਰ ਨੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਤੇ ਡਬਲਯੂ. ਬੀ. ਓ. ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਦਾ ਖਿਤਾਬ ਬਰਕਰਾਰ ਰੱਖਿਆ ਹੈ। 
* 32 ਸਾਲਾ ਵਿਜੇਂਦਰ 2008 ਬੀਜਿੰਗ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਹੈ।
* ਆਪਣੇ ਪਹਿਲੇ 10 ਪ੍ਰੋ ਬਾਕਸਿੰਗ ਮੁਕਾਬਲਿਆਂ 'ਚ ਵਿਜੇਂਦਰ ਅਜੇਤੂ ਚੱਲ ਰਿਹਾ ਹੈ।  10 'ਚੋਂ 7 ਮੁਕਾਬਲੇ ਉਸ ਨੇ ਨਾਕਆਊਟ ਕਰ ਕੇ ਜਿੱਤੇ ਹਨ।


Related News