ਯਸ਼ਸਵਿਨੀ ਨੇ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
Sunday, May 31, 2020 - 12:09 PM (IST)

ਸਪੋਰਟਸ ਡੈਸਕ— ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀ ਯਸ਼ਸਵਿਨੀ ਦੇਸਵਾਲ ਨੇ ਚੌਥੀ ਆਨਲਾਈਨ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ 10 ਮੀਟਰ ਏਅਰ ਪਿਸਟਲ ਦਾ ਸੋਨ ਤਮਗਾ ਜਿੱਤਿਆ। ਆਸਟਰੀਆ ਦੇ ਮਾਰਟਿਨ ਐੱਸ ਨੇ 10 ਮੀਟਰ ਏਅਰ ਰਾਈਫਲ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਦਸ ਮੀਟਰ ਏਅਰ ਪਿਸਟਲ ’ਚ ਦੇਸਵਾਲ ਨੇ 243.6 ਸਕੋਰ ਕੀਤਾ ਜਦ ਕਿ ਅਸੀਸ ਡਬਾਸ 243. 1 ਦੇ ਸਕੋਰ ਦੇ ਨਾਲ ਦੂਜੇ ਸਥਾਨ ’ਤੇ ਰਹੇ। ਅਨੀਸ਼ ਭਾਨਵਾਲਾ ਤੀਜੇ ਸਥਾਨ ’ਤੇ ਰਹੇ। ਦੱਸ ਮੀਟਰ ਏਅਰ ਰਾਈਫਲ ’ਚ ਭਾਰਤ ਦੇ ਰੂਦਰਾਂਕਸ਼ ਪਾਟਿਲ ਦੂਜੇ ਅਤੇ ਵਿਸ਼ਨੂੰ ਸ਼ਿਵਰਾਜ ਪਾਂਡਿਆਨ ਤੀਜੇ ਸਥਾਨ ’ਤੇ ਰਹੇ।