ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ

Thursday, Feb 06, 2025 - 11:04 AM (IST)

ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ

ਸਪੋਰਟਸ ਡੈਸਕ- ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਤੋਂ ਬਾਅਦ ਫਰਵਰੀ 2022 ਤੋਂ ਰੋਹਿਤ ਸ਼ਰਮਾ ਭਾਰਤ ਦੇ ਸਥਾਈ ਟੈਸਟ ਕਪਤਾਨ ਹਨ। ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ, ਜਿੱਥੇ ਲਗਾਤਾਰ ਮਾੜੇ ਪ੍ਰਦਰਸ਼ਨ ਤੋਂ ਬਾਅਦ ਟੈਸਟ ਟੀਮ ਵਿੱਚ ਉਸਦੀ ਜਗ੍ਹਾ ਪੱਕੀ ਨਹੀਂ ਨਜ਼ਰ ਨਹੀਂ ਆ ਰਹੀ ਹੈ। ਖ਼ਰਾਬ ਫਾਰਮ ਕਾਰਨ ਉਨ੍ਹਾਂ ਨੇ ਸਿਡਨੀ ਵਿੱਚ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ ਦੇ ਪੰਜਵੇਂ ਮੈਚ ਤੋਂ ਆਪਣੇ ਆਪ ਨੂੰ ਬਾਹਰ ਰੱਖਿਆ। ਭਾਵੇਂ ਰੋਹਿਤ ਫਾਰਮ ਵਿੱਚ ਵਾਪਸ ਆ ਜਾਵੇ ਕੋਈ ਇਹ ਨਹੀਂ ਭੁੱਲ ਸਕਦਾ ਕਿ ਉਹ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ 38 ਸਾਲ ਦਾ ਹੋ ਜਾਵੇਗਾ। ਇਹੀ ਕਾਰਨ ਹੈ ਕਿ ਬੀਸੀਸੀਆਈ ਨੇ ਉਨ੍ਹਾਂ ਦੇ ਭਵਿੱਖ ਲਈ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਫੇਲ੍ਹ
ਬੇਸ਼ੱਕ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਡਿਪਟੀ ਹਨ ਪਰ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਹਨ ਅਤੇ ਇਸ ਕਾਰਨ ਬੀਸੀਸੀਆਈ ਉਨ੍ਹਾਂ ਨੂੰ ਭਾਰਤ ਦਾ ਅਗਲਾ ਟੈਸਟ ਕਪਤਾਨ ਬਣਾਉਣ ਬਾਰੇ ਸ਼ੱਕ ਵਿੱਚ ਹੈ। ਇੱਕ ਸੂਤਰ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, "ਬੁਮਰਾਹ ਦੇ ਇੱਕ ਲੰਬੀ ਟੈਸਟ ਲੜੀ ਜਾਂ ਪੂਰਾ ਸੀਜ਼ਨ ਖੇਡਣ ਦੀ ਸੰਭਾਵਨਾ ਹਮੇਸ਼ਾ ਸ਼ੱਕ ਵਿੱਚ ਰਹੇਗੀ, ਇਸ ਲਈ ਚੋਣਕਾਰ ਸ਼ਾਇਦ ਇੱਕ ਹੋਰ ਸਥਿਰ ਵਿਕਲਪ ਚਾਹੁੰਦੇ ਹਨ।"

ਇਹ ਵੀ ਪੜ੍ਹੋ-ਇਸ ਖਿਡਾਰੀ ਨੇ ਤੋੜੇ ਸਾਰੇ ਰਿਕਾਰਡ, ਟੀ-20 ਕ੍ਰਿਕਟ 'ਚ ਬਣਿਆ ਨੰਬਰ ਇੱਕ
ਕੇਐੱਲ ਰਾਹੁਲ ਦਾ ਕੋਈ ਜ਼ਿਕਰ ਨਹੀਂ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੋਰਡ ਕੋਲ ਬਹੁਤ ਸੀਮਤ ਵਿਕਲਪ ਹਨ, ਜਿੱਥੇ ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਦੇ ਨਾਮ ਵੀ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਭਾਵੇਂ ਰਾਹੁਲ ਨੇ ਪਿਛਲੇ 12-15 ਮਹੀਨਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਅਜਿਹਾ ਨਹੀਂ ਲੱਗਦਾ ਕਿ ਬੀਸੀਸੀਆਈ ਉਨ੍ਹਾਂ ​ਬਾਰੇ ਜਾਂ ਟੀਮ ਵਿੱਚ ਉਸਦੀ ਜਗ੍ਹਾ ਬਾਰੇ ਪੱਕਾ ਹੈ। ਪੰਤ ਦੇ ਨਾਮ 'ਤੇ ਪ੍ਰਮੁੱਖਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਇੱਕ ਸੰਭਾਵੀ ਕਪਤਾਨ ਵਜੋਂ ਚੁਣਿਆ ਗਿਆ ਸੀ, ਪਰ ਇੱਕ ਕਾਰ ਹਾਦਸੇ ਨੇ ਸਭ ਕੁਝ ਬਦਲ ਦਿੱਤਾ।

ਇਹ ਵੀ ਪੜ੍ਹੋ- ਨੀਤਾ ਅੰਬਾਨੀ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਲਈ ਟੀਮ ਇੰਡੀਆ ਦੀ ਕੀਤੀ ਤਾਰੀਫ਼
ਇਸ ਖਿਡਾਰੀ ਦੇ ਦਾਅਵੇ ਨੇ ਸਭ ਨੂੰ ਹੈਰਾਨ ਕਰ ਦਿੱਤਾ
ਦਾਅਵੇਦਾਰਾਂ ਵਿੱਚ ਇੱਕ ਨਾਮ ਸ਼ੁਭਮਨ ਗਿੱਲ ਦਾ ਹੈ, ਜੋ ਵਨਡੇ ਅਤੇ ਟੀ-20 ਦੋਵਾਂ ਵਿੱਚ ਉਪ-ਕਪਤਾਨ ਹੈ। ਪਰ ਟੈਸਟ ਕ੍ਰਿਕਟ ਵਿੱਚ ਉਸਦਾ ਪ੍ਰਦਰਸ਼ਨ ਇੰਨਾ ਵਧੀਆ ਨਹੀਂ ਰਿਹਾ। ਰਿਪੋਰਟ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਇੱਕ ਨਾਮ ਯਸ਼ਸਵੀ ਜਾਇਸਵਾਲ ਦਾ ਵੀ ਹੈ। 22 ਸਾਲਾ ਯਸ਼ਸਵੀ ਨੇ ਸਿਰਫ਼ 18 ਮਹੀਨੇ ਪਹਿਲਾਂ ਹੀ ਟੈਸਟ ਕ੍ਰਿਕਟ ਖੇਡਿਆ ਹੈ, ਪਰ ਉਨ੍ਹਾਂ ਦੀ ਪ੍ਰਤਿਭਾ ਨੇ ਬੀਸੀਸੀਆਈ ਨੂੰ ਉਨ੍ਹਾਂ ਦੇ ਨਾਮ 'ਤੇ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News