ਐਸਟਨ ਵਿਲਾ ਯੂਰੋਪਾ ਲੀਗ ਦੇ ਸੈਮੀਫਾਈਨਲ ’ਚ, ਹੁਣ ਨਾਟਿੰਘਮ ਫਾਰੈਸਟ ਨਾਲ ਹੋਵੇਗਾ ਮੁਕਾਬਲਾ

Saturday, Apr 18, 2026 - 04:04 PM (IST)

ਐਸਟਨ ਵਿਲਾ ਯੂਰੋਪਾ ਲੀਗ ਦੇ ਸੈਮੀਫਾਈਨਲ ’ਚ, ਹੁਣ ਨਾਟਿੰਘਮ ਫਾਰੈਸਟ ਨਾਲ ਹੋਵੇਗਾ ਮੁਕਾਬਲਾ

ਬ੍ਰਮਿੰਘਮ- ਓਲੀ ਵਾਟਕਿੰਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ, ਜਿਸ ਨਾਲ ਐਸਟਨ ਵਿਲਾ ਨੇ ਬੋਲੋਗਨਾ ਨੂੰ 4-0 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ, ਜਿਥੇ ਉਸ ਦਾ ਮੁਕਾਬਲਾ ਨਾਟਿੰਘਮ ਫਾਰੈਸਟ ਨਾਲ ਹੋਵੇਗਾ। ਐਸਟਨ ਵਿਲਾ ਨੇ ਇਸ ਤਰ੍ਹਾਂ 7-1 ਦੇ ਕੁੱਲ ਸਕੋਰ ਨਾਲ ਜਿੱਤ ਹਾਸਲ ਕਰਦਿਆਂ 3 ਸੈਸ਼ਨ ’ਚ ਦੂਜੀ ਵਾਰ ਯੂਰਪੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ।

ਵਾਟਕਿੰਸ ਨੇ ਪਿਛਲੇ ਹਫਤੇ ਇਟਲੀ ’ਚ ਐਸਟਨ ਵਿਲਾ ਦੀ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ’ਚ 3-1 ਦੀ ਜਿੱਤ ’ਚ 2 ਗੋਲ ਕੀਤੇ ਸਨ। ਉਸ ਨੇ ਦੂਜੇ ਪੜਾਅ ’ਚ 16ਵੇਂ ਮਿੰਟ ’ਚ ਗੋਲ ਕੀਤਾ ਜੋ ਇਸ ਕਲੱਬ ਵੱਲੋਂ ਉਸ ਦਾ 100ਵਾਂ ਗੋਲ ਸੀ। ਐਸਟਨ ਵਿਲਾ ਵੱਲੋਂ ਐਮੀਲੀਆਨੋ ਬੁਏਂਡੀਆ, ਮਾਰਗਨ ਰੋਜ਼ਰਸ ਅਤੇ ਐਜ਼ਰੀ ਕੋਂਸਾ ਨੇ ਵੀ ਗੋਲ ਕੀਤੇ।

ਇਕ ਹੋਰ ਮੈਚ ’ਚ ਫਾਰੈਸਟ ਨੇ ਪੋਰਟੋ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ।

ਪਿਛਲੇ ਹਫਤੇ ਪੁਰਤਗਾਲ ’ਚ ਹੋਏ ਮੁਕਾਬਲੇ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਰਹੀਆਂ ਸਨ। ਇਸ ਤਰ੍ਹਾਂ ਫਾਰੈਸਟ ਨੇ ਕੁੱਲ ਮਿਲਾ ਕੇ 2-1 ਨਾਲ ਜਿੱਤ ਦਰਜ ਕੀਤੀ। ਫ੍ਰੀਬਰਗ ਨੇ ਸੇਲਟਾ ਵਿਗੋ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਜਰਮਨੀ ਦੀ ਟੀਮ ਨੇ ਪਿਛਲੇ ਹਫਤੇ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ’ਚ 3-0 ਦੀ ਜਿੱਤ ਤੋਂ ਬਾਅਦ 6-1 ਦੇ ਕੁੱਲ ਸਕੋਰ ਦੇ ਨਾਲ ਪਹਿਲੀ ਵਾਰ ਕਿਸੇ ਯੂਰਪੀ ਪ੍ਰਤੀਯੋਗਿਤਾ ਦੇ ਆਖਰੀ ਚਾਰ ’ਚ ਜਗ੍ਹਾ ਬਣਾਈ। ਫ੍ਰੀਬਰਗ ਦਾ ਅਗਲਾ ਮੁਕਾਬਲਾ ਬ੍ਰਾਗਾ ਨਾਲ ਹੋਵੇਗਾ, ਜਿਸ ਨੇ ਪਹਿਲੇ ਪੜਾਅ ’ਚ 1-1 ਦੀ ਬਰਾਬਰੀ ਤੋਂ ਬਾਅਦ ਕੁੱਲ 4-2 ਦੇ ਫਰਕ ਨਾਲ ਜਿੱਤ ਹਾਸਲ ਕੀਤੀ।


author

Tarsem Singh

Content Editor

Related News