ਐਮਬਾਪੇ ਦੀ ਬਰਾਬਰੀ ਕਰਨ ਤੋਂ ਸਿਰਫ 2 ਗੋਲ ਪਿੱਛੇ ਹੈ ਵੇਦਾਤ ਮੁਰੀਕੀ

Tuesday, Apr 14, 2026 - 10:51 AM (IST)

ਐਮਬਾਪੇ ਦੀ ਬਰਾਬਰੀ ਕਰਨ ਤੋਂ ਸਿਰਫ 2 ਗੋਲ ਪਿੱਛੇ ਹੈ ਵੇਦਾਤ ਮੁਰੀਕੀ

ਮੈਡ੍ਰਿਡ- ਵੇਦਾਤ ਮੁਰੀਕੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮਾਲੋਰਕਾ ਵੱਲੋਂ 2 ਗੋਲ ਕੀਤੇ ਜਿਸ ਨਾਲ ਉਹ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦੇ ਇਸ ਸੈਸ਼ਨ ’ਚ ਸਭ ਤੋਂ ਵੱਧ ਗੋਲ ਕਰਨ ਦੇ ਕਾਇਲਿਆਨ ਐਮਬਾਪੇ ਦੇ ਰਿਕਾਰਡ ਦੇ ਨੇੜੇ ਪਹੁੰਚ ਗਿਆ ਹੈ। ਮੁਰੀਕੀ ਦੇ 2 ਗੋਲਾਂ ਦੀ ਮਦਦ ਨਾਲ ਮਾਲੋਰਕਾ ਨੇ ਰਾਏ ਵੈਲੇਕਾਨੋ ਨੂੰ 3-0 ਨਾਲ ਹਰਾਇਆ।

ਕੋਸੋਵੋ ਦੇ ਸਟ੍ਰਾਈਕਰ ਨੇ ਪਹਿਲੇ ਹਾਫ ਦੇ ਆਖਿਰ ’ਚ 4 ਮਿੰਟ ਦੇ ਫਰਕ ’ਚ 2 ਗੋਲ ਕੀਤੇ। ਇਹ ਲੀਗ ’ਚ ਉਸ ਦੇ ਇਸ ਸੈਸ਼ਨ ’ਚ 20ਵੇਂ ਤੇ 21ਵੇਂ ਗੋਲ ਸਨ। ਇਸ ਤਰ੍ਹਾਂ ਨਾਲ ਉਹ ਐਮਬਾਪੇ ਦੇ 23 ਗੋਲਾਂ ਤੋਂ ਸਿਰਫ 2 ਗੋਲ ਪਿੱਛੇ ਹੈ। ਰੀਅਲ ਮੈਡ੍ਰਿਡ ਦੇ ਫਾਰਵਰਡ ਐਮਬਾਪੇ ਸ਼ੁੱਕਰਵਾਰ ਨੂੰ ਗਿਰੋਨਾ ਵਿਰੁੱਧ 1-1 ਨਾਲ ਡਰਾਅ ਰਹੇ ਮੈਚ ’ਚ ਕੋਈ ਗੋਲ ਨਹੀਂ ਕਰ ਸਕਿਆ ਸੀ।


author

Tarsem Singh

Content Editor

Related News