WWE ਹੁਣ 50 ਮਹਿਲਾ ਰੈਸਲਰਾਂ ਨੂੰ ''ਪੇਅ ''ਤੇ ਵਿਊ'' ਮੈਚ ਕਰਵਾਏਗਾ
Wednesday, Jul 25, 2018 - 03:59 AM (IST)

ਜਲੰਧਰ : ਡਬਲਯੂ. ਡਬਲਯੂ. ਈ. ਦੀ ਚੀਫ ਬ੍ਰਾਂਡ ਅਫਸਰ ਸਟੈਫਿਨੀ ਮੈਕਮਾਹੋਨ ਨੇ ਮਹਿਲਾ ਇਤਿਹਾਸ ਦੇ ਪਹਿਲੇ 'ਪੇਅ 'ਤੇ ਵਿਊ' ਮੈਚ ਕਰਵਾਉਣ ਦਾ ਐਲਾਨ ਕੀਤਾ ਹੈ। 'ਪੇਅ 'ਤੇ ਵਿਊ' ਇਕ ਟਰਮ ਹੈ, ਜਿਸ ਦੇ ਤਹਿਤ ਡਿਜੀਟਲ ਪਲੇਟਫਾਰਮ 'ਤੇ ਮੁਕਾਬਲਾ ਦੇਖਣ ਲਈ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਪਹਿਲਾਂ ਅਜਿਹੇ ਆਯੋਜਨ ਘੱਟ ਹੀ ਸਫਲ ਹੁੰਦੇ ਦਿਸੇ ਹਨ। ਫਿਲਹਾਲ ਮੁਕਾਬਲੇ ਵਿਚ 50 ਮਹਿਲਾ ਰੈਸਲਰ ਹਿੱਸਾ ਲੈਣਗੀਆਂ, ਜਿਹੜੀਆਂ ਇਸ ਤੋਂ ਬੇਹੱਦ ਖੁਸ਼ ਹਨ।