WTC ਦੇ ਫਾਈਨਲ ''ਚ ਲਾਰ ਦੇ ਬਿਨਾਂ ਵੀ ਸਵਿੰਗ ਕਰੇਗੀ ਗੇਂਦ : ਇਸ਼ਾਂਤ
Wednesday, Jun 16, 2021 - 01:30 PM (IST)
ਸਾਊਥੰਪਟਨ (ਭਾਸ਼ਾ)– ਭਾਰਤ ਦੇ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਗੇਂਦ ਲਾਰ ਦੇ ਬਿਨਾਂ ਵੀ ਸਵਿੰਗ ਕਰੇਗੀ ਤੇ ਟੀਮ ਵਿਚੋਂ ਕਿਸੇ ਨੂੰ ਇਸ ਮੈਚ ਦੇ ਆਖਿਰ ਤਕ ਬਰਕਰਾਰ ਰੱਖਣਾ ਪਵੇਗਾ। ਭਾਰਤ ਲਈ 101 ਟੈਸਟ ਖੇਡ ਚੁੱਕਾ ਇਸ਼ਾਂਤ 18 ਜੂਨ ਤੋਂ ਸ਼ੁਰੂ ਹੋ ਰਹੇ ਮੈਚ ਵਿਚ ਭਾਰਤੀ ਗੇਂਦਬਾਜ਼ੀ ਦੀ ਕਮਾਨ ਸੰਭਾਲੇਗਾ।
ਇਹ ਵੀ ਪੜ੍ਹੋ: ਫੁੱਟਬਾਲਰ ਰੋਨਾਲਡੋ ਦਾ ਇਹ ਕਦਮ 'ਕੋਕਾ ਕੋਲਾ' ਨੂੰ ਪਿਆ ਭਾਰੀ, ਹੋਇਆ 29 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ
ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਲਾਰ ਦੇ ਬਿਨਾਂ ਵੀ ਗੇਂਦ ਸਵਿੰਗ ਲਵੇਗੀ ਤੇ ਕਿਸੇ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਆਖਰੀ ਤਕ ਸਵਿੰਗ ਬਣੀ ਰਹੇ। ਇਨ੍ਹਾਂ ਹਾਲਾਤ ਵਿਚ ਗੇਂਦ ਦੀ ਹਾਲਤ ਚੰਗੀ ਬਣੀ ਰਹੀ ਤਾਂ ਗੇਂਦਬਾਜ਼ਾਂ ਲਈ ਵਿਕਟ ਲੈਣਾ ਆਸਾਨ ਹੋ ਜਾਵੇਗਾ।’’
ਇਹ ਵੀ ਪੜ੍ਹੋ: 7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ
ਕੋਰੋਨਾ ਮਹਾਮਾਰੀ ਦੇ ਕਾਰਨ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਗੇਂਦ ’ਤੇ ਲਾਰ ਦੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਹੈ। ਹੁਣ ਤਕ 303 ਟੈਸਟ ਵਿਕਟਾਂ ਲੈ ਚੁੱਕੇ ਇਸ਼ਾਂਤ ਨੇ ਕਿਹਾ,‘‘ਤੁਹਾਨੂੰ ਲੱਗਦਾ ਹੈ ਕਿ ਵੱਖਰੇ ਤਰੀਕੇ ਨਾਲ ਅਭਿਆਸ ਕਰਕੇ ਬਦਲਾਅ ਦੇ ਅਨੁਸਾਰ ਢਲਣਾ ਪੈਂਦਾ ਹੈ। ਭਾਰਤ ਵਿਚ ਕੁਝ ਸਮੇਂ ਬਾਅਦ ਰਿਵਰਸ ਸਵਿੰਗ ਮਿਲੇਗੀ ਹੈ ਪਰ ਇੰਗਲੈਂਡ ਵਿਚ ਸਵਿੰਗ ਦੇ ਕਾਰਨ ਲੈਂਥ ਫੁਲ ਰਹਿੰਦੀ ਹੈ।’’ ਉਸ ਨੇ ਕਿਹਾ ਕਿ ਤੁਹਾਨੂੰ ਲੈਂਥ ਦੇ ਅਨੁਸਾਰ ਬਦਲਾਅ ਕਰਨਾ ਪੈਂਦਾ ਹੈ। ਇਹ ਇੰਨਾ ਆਸਾਨ ਨਹੀਂ ਹੈ ਕਿਉਂਕਿ ਇੱਥੋਂ ਦੇ ਠੰਡੇ ਮੌਸਮ ਦੇ ਅਨੁਸਾਰ ਢਲਣ ਵਿਚ ਸਮਾਂ ਲੱਗਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।