IND vs AUS, WTC Final : ਪਹਿਲੇ ਦਿਨ ਟ੍ਰੇਵਿਸ ਤੇ ਸਟੀਵ ਦੀਆਂ ਸ਼ਾਨਦਾਰ ਪਾਰੀਆਂ, ਸਕੋਰ - 327/3

06/07/2023 11:03:30 PM

ਲੰਡਨ (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।  ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਟੀਮ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਦੌਰਾਨ 3 ਵਿਕਟਾਂ ਗੁਆ ਕੇ 327 ਦੌੜਾਂ ਬਣਾ ਲਈਆਂ ਸਨ। ਸਟੰਪਸ ਤਕ ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਸ਼ਾਨਦਾਰ 146 ਦੌੜਾਂ ਤੇ ਸਟੀਵ ਸਮਿਥ ਨੇ ਸੰਜਮ ਭਰਪੂਰ 95 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਸਿਰਾਜ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਆਸਟ੍ਰੇਲੀਆ ਨੂੰ ਦੂਜਾ ਝਟਕਾ ਡੇਵਿਡ ਵਾਰਨਰ ਦੇ ਆਊਟ ਹੋਣ ਨਾਲ ਲੱਗਾ। ਵਾਰਨਰ 8 ਚੌਕਿਆਂ ਦੀ ਮਦਦ ਨਾਲ 43 ਬਣਾ ਠਾਕੁਰ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਤੀਜੀ ਵਿਕਟ ਮਾਰਨਸ ਲਾਬੁਸ਼ੇਨ ਦੇ ਆਊਟ ਹੋਣ ਨਾਲ ਡਿੱਗੀ। ਲਾਬੁਸ਼ੇਨ 26 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਦਾ ਸ਼ਿਕਾਰ ਬਣਿਆ। 

ਇਹ ਵੀ ਪੜ੍ਹੋ: ਭਾਰਤੀ ਨਿਸ਼ਾਨੇਬਾਜ਼ਾਂ ਦਾ ISSF ਜੂਨੀਅਰ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 2 ਹੋਰ ਸੋਨ ਤਮਗੇ

ਭਾਰਤ ਨੇ ਇਸ ਮੈਚ 'ਚ ਚਾਰ ਤੇਜ਼ ਗੇਂਦਬਾਜ਼ਾਂ ਨਾਲ ਜਾਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ ਹੈ। ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਹਰਫਨਮੌਲਾ ਸ਼ਾਰਦੁਲ ਠਾਕੁਰ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਨਿਭਾਉਣਗੇ, ਜਦਕਿ ਪਲੇਇੰਗ ਇਲੈਵਨ 'ਚ ਆਲਰਾਊਂਡਰ ਰਵਿੰਦਰ ਜਡੇਜਾ ਇਕਲੌਤਾ ਸਪਿਨਰ ਹੈ। ਆਸਟ੍ਰੇਲੀਆ ਨੇ ਇਸ ਮੈਚ 'ਚ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਨੂੰ ਮੌਕਾ ਦਿੱਤਾ ਹੈ।

ਇਹ ਵੀ ਪੜ੍ਹੋ: ਏਸ਼ੀਆ ਕ੍ਰਿਕਟ ਕੱਪ : ਪਾਕਿਸਤਾਨ ਨੂੰ ਵੱਡਾ ਝਟਕਾ, ਇਨ੍ਹਾਂ ਦੇਸ਼ਾਂ ਨੇ ਰੱਦ ਕੀਤਾ ‘ਹਾਈਬ੍ਰਿਡ ਮਾਡਲ

ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਸ਼੍ਰੀਕਰ ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।

ਆਸਟ੍ਰੇਲੀਆਈ ਟੀਮ: ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।

ਇਹ ਵੀ ਪੜ੍ਹੋ: ਪਹਿਲਵਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਕਿਹਾ-ਸਰਕਾਰ ਹਰ ਸਮੱਸਿਆ 'ਤੇ ਚਰਚਾ ਲਈ ਤਿਆਰ


cherry

Content Editor

Related News