ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ : ਓਲੰਪਿਕ ਮੈਡਲ ਜੇਤੂ ਰਵੀ ਦਾਹੀਆ ਤਮਗ਼ੇ ਦੀ ਦੌੜ ਤੋਂ ਬਾਹਰ
Saturday, Sep 17, 2022 - 02:08 PM (IST)
ਬੇਲਗ੍ਰੇਡ : ਓਲੰਪਿਕ 'ਚ ਚਾਂਦੀ ਦਾ ਤਮਗ਼ਾ ਜੇਤੂ ਭਾਰਤੀ ਪਹਿਲਵਾਨ ਰਵੀ ਦਹੀਆ ਸ਼ੁੱਕਰਵਾਰ ਨੂੰ ਇੱਥੇ 57 ਕਿੱਲੋਗ੍ਰਾਮ ਕੁਆਲੀਫਿਕੇਸ਼ਨ ਗੇੜ ਵਿਚ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁਲਾਏਵ ਹੱਥੋਂ ਹਾਰ ਕੇ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗ਼ੇ ਦੀ ਦੌੜ 'ਚੋਂ ਬਾਹਰ ਹੋ ਗਏ।
ਨਵੀਨ ਨੇ 70 ਕਿੱਲੋਗ੍ਰਾਮ ਦੇ ਰੇਪਚੇਜ ਦੇ ਸ਼ੁਰੂਆਤੀ ਗੇੜ ਵਿਚ ਉਜ਼ਬੇਕਿਸਤਾਨ ਦੇ ਦੁਨੀਆ ਦੇ ਚੌਥੇ ਨੰਬਰ ਦੇ ਸਿਰਬਾਜ ਤਲਗਟ ਨੂੰ 11-3 ਨਾਲ ਹਰਾ ਕੇ ਕਾਂਸੀ ਦੇ ਤਮਗੇ ਦੇ ਮੈਚ ਵਿਚ ਪ੍ਰਵੇਸ਼ ਕੀਤਾ। ਦੁਨੀਆ ਦੇ ਦੂਜੇ ਨੰਬਰ ਦੇ ਪਹਿਲਵਾਨ ਦਹੀਆ ਇਕਤਰਫ਼ਾ ਮੁਕਾਬਲੇ ਵਿਚ ਅਬਦੁਲਾਏਵ ਹੱਥੋਂ ਤਕਨੀਕੀ ਯੋਗਤਾ (0-10) ਨਾਲ ਹਾਰ ਗਏ। ਦਹੀਆ ਕਾਂਸੀ ਦੇ ਤਮਗ਼ੇ ਦੇ ਰੇਪਚੇਜ ਗੇੜ ਵਿਚ ਨਹੀਂ ਖੇਡਣਗੇ ਕਿਉਂਕਿ ਅਬਦੁਲਾਏਵ ਅਲਬਾਨੀਆ ਦੇ ਭਲਵਾਨ ਜੇਲਿਮਖਾਨ ਅਬਾਕਾਰੋਵ ਹੱਥੋਂ ਹਾਰ ਗਏ।