ਸਵੈ-ਜੀਵਨੀ ਵਿਵਾਦ : ਰੈਸਲਰ ਖਲੀ ਦੀ ਪੇਸ਼ੀ 3 ਮਈ ਨੂੰ

04/03/2018 10:40:20 AM

ਗਿੱਦੜਬਾਹਾ (ਬਿਊਰੋ)— ਇੱਥੇ ਗਿੱਦੜਬਾਹਾ ਅਦਾਲਤ 'ਚ ਰੈਸਲਰ ਖਲੀ ਨੇ ਪੇਸ਼ੀ ਨਹੀਂ ਭੁਗਤੀ। ਇਸ ਮੌਕੇ ਦੂਜੀ ਧਿਰ ਵਿਨੀਤ ਕੁਮਾਰ ਦੇ ਵਕੀਲ ਅਮਿਤ ਬਾਂਸਲ ਨੇ ਦੱਸਿਆ ਕਿ ਅਦਾਲਤ ਵੱਲੋਂ ਖਲੀ ਨੂੰ ਸੰਮਨ ਭੇਜੇ ਗਏ ਸਨ, ਪਰ ਉਨ੍ਹਾਂ ਨੂੰ ਸੰਮਨ ਮਿਲਣ ਜਾਂ ਨਾ ਮਿਲਣ ਸਬੰਧੀ ਹਾਲੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ ਹੈ, ਜਿਸ ਕਾਰਨ ਅਦਾਲਤ ਨੇ ਕੇਸ ਨੂੰ ਵੇਟਿੰਗ 'ਚ ਰੱਖਦਿਆਂ ਅਗਲੀ ਤਰੀਕ 3 ਮਈ ਨਿਰਧਾਰਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਗਿੱਦੜਬਾਹਾ ਦੇ ਸਟੇਟ ਬੈਂਕ 'ਚ ਬਤੌਰ ਕੈਸ਼ੀਅਰ 'ਚ ਕੰਮ ਕਰਦੇ ਵਿਨੀਤ ਕੁਮਾਰ ਨੇ ਖਲੀ 'ਤੇ ਦੋਸ਼ ਲਗਾਇਆ ਸੀ ਕਿ ਕਰੀਬ ਤਿੰਨ ਸਾਲ ਪਹਿਲਾਂ ਜਦੋਂ ਉਹ ਜਲੰਧਰ 'ਚ ਸਟੇਟ ਬੈਂਕ ਦੀ ਐੱਨ.ਆਰ.ਆਈ. ਬ੍ਰਾਂਚ 'ਚ ਕੰਮ ਕਰਦੇ ਸਨ ਤਾਂ ਖਲੀ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਤੇ ਸਵੈ-ਜੀਵਨੀ ਲਿਖਣ ਲਈ ਕਿਹਾ ਸੀ।

ਇਸ ਸਬੰਧੀ ਖਲੀ ਨਾਲ ਉਨ੍ਹਾਂ ਦਾ ਸਮਝੌਤਾ ਸਹੀਬੱਧ ਹੋਇਆ ਸੀ, ਜਿਸ ਤਹਿਤ ਸਵੈ-ਜੀਵਨੀ ਤੋਂ ਹੋਣ ਵਾਲੀ ਆਮਦਨ ਵਿਚੋਂ 70 ਫੀਸਦੀ ਹਿੱਸਾ ਖਲੀ ਤੇ 30 ਫੀਸਦੀ ਉਨ੍ਹਾਂ ਨੂੰ ਮਿਲਣਾ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਖਲੀ ਨੇ ਉਨ੍ਹਾਂ ਤੋਂ ਪੁੱਛੇ ਬਿਨਾ ਸਵੈ-ਜੀਵਨੀ ਦੇ ਰਾਈਟਸ ਫੋਕਸ ਸਟਾਰ ਸਟੂਡੀਓ ਨੂੰ ਵੇਚ ਦਿੱਤੇ ਸਨ। ਇਸ ਕਾਰਨ ਉਨ੍ਹਾਂ ਖਲੀ ਨੂੰ ਨੋਟਿਸ ਭੇਜਿਆ ਸੀ, ਜਿਸ ਦਾ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ।


Related News