ਦੰਗਲ ''ਚ ਆਏ ਪਹਿਲਵਾਨ ਦੀ ਮੌਤ

Sunday, Nov 03, 2019 - 10:59 PM (IST)

ਦੰਗਲ ''ਚ ਆਏ ਪਹਿਲਵਾਨ ਦੀ ਮੌਤ

ਸਿਵਨੀ— ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲੇ ਦੇ ਕੁਰਈ ਥਾਣਾ ਦੇ ਬੇਲਟੋਲਾ ਪਿੰਡ ਵਿਚ ਆਯੋਜਿਤ ਦੰਗਲ ਵਿਚ ਕੁਸ਼ਤੀ ਲੜਨ ਆਏ ਇਕ ਪਹਿਲਵਾਨ ਦੀ ਮੌਤ ਹੋ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਦੇ ਭੋਮਾਟੋਲਾ ਪਿੰਡ ਦੇ ਨਿਵਾਸੀ ਸੋਨੂੰ ਪਹਿਲਵਾਨ ਦੀ ਕੱਲ ਰਾਤ ਬੇਲਟੋਲਾ ਪਿੰਡ ਵਿਚ ਆਯੋਜਿਤ ਦੰਗਲ ਵਿਚ ਕੁਸ਼ਤੀ ਲੜਦੇ ਸਮੇਂ ਅਚਾਨਕ ਤਬੀਅਤ ਖਰਾਬ ਹੋ ਗਈ। ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Gurdeep Singh

Content Editor

Related News