ਪਹਿਲਵਾਨ ਦੀਪਕ ਪੂਨੀਆ ਨੂੰ ਘਰ ''ਚ ਇਕਾਂਤਵਾਸ ''ਚ ਰਹਿਣ ਦੀ ਸਲਾਹ

Monday, Sep 07, 2020 - 02:06 AM (IST)

ਪਹਿਲਵਾਨ ਦੀਪਕ ਪੂਨੀਆ ਨੂੰ ਘਰ ''ਚ ਇਕਾਂਤਵਾਸ ''ਚ ਰਹਿਣ ਦੀ ਸਲਾਹ

ਨਵੀਂ ਦਿੱਲੀ– ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੀੜਤ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਪਹਿਲਵਾਨ ਦੀਪਕ ਪੂਨੀਆ ਨੂੰ ਸਿਹਤ ਵਿਚ ਸੁਧਾਰ ਤੋਂ ਬਾਅਦ ਡਾਕਟਰਾਂ ਨੇ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਦੀਪਕ ਤੋਂ ਇਲਾਵਾ ਨਵੀਨ ਤੇ ਕ੍ਰਿਸ਼ਣਾ ਵੀ ਕੋਰੋਨਾ ਤੋਂ ਇਨਫੈਕਟਿਡ ਪਾਏ ਗਏ ਸਨ। ਪੁਰਸ਼ ਪਹਿਲਵਾਨਾਂ ਦਾ ਕੈਂਪ ਹਰਿਆਣਾ ਦੇ ਸੋਨੀਪਤ ਵਿਚ 1 ਸਤੰਬਰ ਤੋਂ ਸ਼ੁਰੂ ਹੋਇਆ ਸੀ ਤੇ ਇਹ ਤਿੰਨੇ ਪਹਿਲਵਾਨ ਇਸ ਕੈਂਪ ਦਾ ਹਿੱਸਾ ਸਨ। ਕੋਰੋਨਾ ਪ੍ਰੋਟਾਕਲ ਦੇ ਅਨੁਸਾਰ ਕੈਂਪ ਵਿਚ ਪਹੁੰਚੇ ਪਹਿਲਵਾਨਾਂ ਤੇ ਸਪੋਰਟਸ ਸਟਾਫ ਦਾ ਟੈਸਟ ਕੀਤਾਮ ਗਿਆ ਸੀ।
ਭਾਰਤੀ ਖੇਡ ਅਥਾਰਟੀ (ਸਾਈ) ਨੇ ਟਵੀਟ ਕਰਕੇ ਦੱਸਿਆ ਕਿ ਦੀਪਕ ਦੀ ਹਾਲਤ ਵਿਚ ਹੁਣ ਸੁਧਾਰ ਹੋਇਆ ਹੈ ਤੇ ਉਹ ਲੱਛਣ ਰਹਿਤ ਹੈ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਘਰ 'ਤੇ ਹੀ ਕੁਆਰੰਟੀਨ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਸਾਈ ਨੇ ਕਿਹਾ ਕਿ ਦੀਪਕ ਨੂੰ ਘਰ ਵਿਚ ਇਕਾਂਤਵਾਸ ਵਿਚ ਰੱਖਣ ਦੀ ਸਲਾਹ ਨੂੰ ਜ਼ਿਲ੍ਹਾ ਕੋਵਿਡ ਨੋਡਲ ਅਧਿਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।


author

Gurdeep Singh

Content Editor

Related News