WPL, MI vs GG : ਮੁੰਬਈ ਨੇ ਗੁਜਰਾਤ ਨੂੰ ਦਿੱਤਾ 208 ਦੌੜਾਂ ਦਾ ਟੀਚਾ

Saturday, Mar 04, 2023 - 09:40 PM (IST)

ਸਪੋਰਟਸ ਡੈਸਕ : ਮਹਿਲਾ ਪ੍ਰੀਮੀਅਰ ਲੀਗ (WPL) ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ ਪਹਿਲਾ ਮੈਚ ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼ ਵਿਚਾਲੇ ਮੁੰਬਈ ਦੇ  ਡਾ.  ਡੀ. ਵਾਈ. ਪਾਟਿਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਮੈਚ 'ਚ ਗੁਜਰਾਤ ਜਾਇੰਟਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਗੁਜਰਾਤ ਨੂੰ ਜਿੱਤ ਲਈ 208 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 14 ਚੌਕਿਆਂ ਦੀ ਮਦਦ ਨਾਲ 65  ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਯਸਤਿਕਾ ਭਾਟੀਆ ਨੇ 1, ਨੈਟ ਸਕੀਵੀਅਰ ਬ੍ਰੰਟ ਨੇ 23, ਹੇਲੀ ਮੈਥਿਊਜ਼ ਨੇ 47, ਐਮੇਲੀਆ ਕੇਰ ਨੇ 45 ਦੌੜਾਂ ਤੇ ਪੂਜਾ ਵਸਤਰਾਕਾਰ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਗੁਜਰਾਤ ਲਈ ਐਸ਼ਲੇ ਗਾਰਡਨਰ ਨੇ 1, ਤਨੂਜਾ ਕੰਵਰ ਨੇ 1 ਤੇ ਜੋਰਜੀਆ ਵਾਰਹੇਮ ਨੇ 1 ਤੇ ਸਨੇਹ ਰਾਣਾ ਨੇ 2 ਵਿਕਟ ਝਟਕਾਈਆਂ।

ਇਹ ਵੀ ਪੜ੍ਹੋ : 'ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ'... ਲਾਈਵ ਮੈਚ 'ਚ ਲੱਗੇ ਨਾਅਰੇ (ਵੀਡੀਓ)

ਪਿੱਚ ਰਿਪੋਰਟ

ਭਾਰਤ ਅਤੇ ਆਸਟਰੇਲੀਆ ਨੇ ਦਸੰਬਰ ਵਿੱਚ ਇਸ ਸਥਾਨ 'ਤੇ 47,000 ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਦੋ ਉੱਚ ਸਕੋਰ ਵਾਲੇ ਰੋਮਾਂਚਕ ਮੈਚ ਖੇਡੇ, ਜਿਨ੍ਹਾਂ ਵਿੱਚੋਂ ਇੱਕ ਦਾ ਫੈਸਲਾ ਸੁਪਰ ਓਵਰ ਵਿੱਚ ਹੋਇਆ। ਪਿੱਚ ਬੱਲੇਬਾਜ਼ਾਂ ਨੂੰ ਕਾਫੀ ਮਦਦ ਦੇਵੇਗੀ। ਮੁੰਬਈ ਵਿੱਚ ਡਾ. ਡੀ. ਵਾਈ. ਪਾਟਿਲ ਸਪੋਰਟਸ ਮੈਦਾਨ ਵਿੱਚ ਪਿਛਲੇ ਪੰਜ ਟੀ-20 ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 186 ਰਿਹਾ ਹੈ। ਇਸ ਖੇਡ ਵਿੱਚ ਸਪਿਨਰਾਂ ਨਾਲੋਂ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਜ਼ਿਆਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਕ ਸਾਫ ਅਤੇ ਕੁਝ ਬਾਲੀਵੁੱਡ ਸਿਤਾਰੇ WPL ਦੀ ਓਪਨਿੰਗ ਨਾਈਟ 'ਚ ਚਾਰ-ਚੰਨ ਲਗਾਉਣਗੇ।

ਮੌਸਮ

ਮੈਦਾਨ 'ਤੇ ਮੌਸਮ ਪੂਰੇ ਮੈਚ ਦੌਰਾਨ ਨਮੀ ਵਾਲਾ ਰਹਿਣ ਦੀ ਉਮੀਦ ਹੈ ਅਤੇ ਮੈਚ ਦੇ ਸਮੇਂ ਦੌਰਾਨ ਨਮੀ ਲਗਭਗ 48% ਤੋਂ 57% ਰਹਿਣ ਦੀ ਉਮੀਦ ਹੈ। ਖੇਡ ਦੇ ਸ਼ੁਰੂ ਵਿੱਚ ਤਾਪਮਾਨ ਲਗਭਗ 31 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਅਤੇ ਅੰਤ ਵਿੱਚ 28 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ। ਪੂਰੇ ਮੈਚ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਲਗਭਗ 13% ਫੀਸਦੀ ਹੈ।

ਇਹ ਵੀ ਪੜ੍ਹੋ : ਧੋਨੀ, ਅਭਿਸ਼ੇਕ ਬੱਚਨ, ਸ਼ਿਲਪਾ ਸ਼ੈੱਟੀ ਦੇ ਪੈਨ ਵੇਰਵਿਆਂ ਰਾਹੀਂ ਲੱਖਾਂ ਦੀ ਠੱਗੀ, ਸਾਹਮਣੇ ਆਇਆ ਹੈਰਾਨੀਜਨਕ ਸੱਚ

ਪਲੇਇੰਗ 11

ਮੁੰਬਈ ਇੰਡੀਅਨਜ਼ ਵੂਮੈਨ :  ਹੇਲੀ ਮੈਥਿਊਜ਼, ਯਸਤਿਕਾ ਭਾਟੀਆ (ਵਿਕਟਕੀਪਰ), ਹਰਮਨਪ੍ਰੀਤ ਕੌਰ (ਕਪਤਾਨ), ਨੈਟ ਸਾਇਵਰ-ਬਰੰਟ, ਅਮੇਲੀਆ ਕੇਰ, ਅਮਨਜੋਤ ਕੌਰ, ਪੂਜਾ ਵਸਤਰਾਕਰ, ਹੁਮੈਰਾ ਕਾਜ਼ੀ, ਇਸੀ ਵੋਂਗ, ਜਿਨਤੀਮਨੀ ਕਲੀਤਾ, ਸਾਈਕਾ ਇਸ਼ਾਕ।

ਗੁਜਰਾਤ ਜਾਇੰਟਸ ਵੁਮੈਨ : ਬੇਥ ਮੂਨੀ (ਵਿਕਟਕੀਪਰ, ਕਪਤਾਨ), ਸਬਹਿਨੇਨੀ ਮੇਘਨਾ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਐਨਾਬੈਲ ਸਦਰਲੈਂਡ, ਦਯਾਲਨ ਹੇਮਲਥਾ, ਜਾਰਜੀਆ ਵਾਰੇਹਮ, ਸਨੇਹ ਰਾਣਾ, ਤਨੂਜਾ ਕੰਵਰ, ਮੋਨਿਕਾ ਪਟੇਲ, ਮਾਨਸੀ ਜੋਸ਼ੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News