WPL 2023 : ਅੱਜ ਦਿੱਲੀ ਦਾ ਸਾਹਮਣਾ ਮੁੰਬਈ ਨਾਲ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11 ਬਾਰੇ
Thursday, Mar 09, 2023 - 12:22 PM (IST)

ਸਪੋਰਟਸ ਡੈਸਕ— ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ (WPL) ਦਾ 7ਵਾਂ ਮੈਚ ਨਵੀਂ ਮੁੰਬਈ ਦੇ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਦੋ-ਦੋ ਮੈਚ ਖੇਡੇ ਹਨ ਅਤੇ ਜਿੱਤ ਦਰਜ ਕੀਤੀ ਹੈ। ਪਰ ਨੈੱਟ ਰਨ ਰੇਟ ਕਾਰਨ ਮੁੰਬਈ ਪਹਿਲੇ ਜਦਕਿ ਦਿੱਲੀ ਦੂਜੇ ਸਥਾਨ 'ਤੇ ਹੈ। ਅਜਿਹੇ 'ਚ ਮੁੰਬਈ ਇਸ ਮੈਚ ਨੂੰ ਜਿੱਤ ਕੇ ਆਪਣਾ ਦਬਦਬਾ ਬਰਕਰਾਰ ਰੱਖਣਾ ਚਾਹੇਗੀ ਤਾਂ ਦੂਜੇ ਪਾਸੇ ਦਿੱਲੀ ਚੋਟੀ 'ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ।
ਪਿੱਚ ਰਿਪੋਰਟ
ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਣ ਵਾਲੇ ਮੈਚਾਂ ਵਿੱਚ ਤ੍ਰੇਲ ਨੇ ਅਹਿਮ ਭੂਮਿਕਾ ਨਿਭਾਈ ਹੈ। ਟਾਸ ਇੱਕ ਵੱਡਾ ਕਾਰਕ ਹੋ ਸਕਦਾ ਹੈ। ਪਿਛਲੇ ਮੁਕਾਬਲਿਆਂ ਵਾਂਗ ਉੱਚ ਸਕੋਰ ਵਾਲੇ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ। ਪਿੱਚ ਇਸ ਮੈਚ 'ਚ ਬੱਲੇਬਾਜ਼ਾਂ ਨੂੰ ਕਾਫੀ ਮਦਦ ਦੇਵੇਗੀ। ਮੁੰਬਈ ਵਿੱਚ ਡਾ ਡੀ ਵਾਈ ਪਾਟਿਲ ਸਪੋਰਟਸ ਅਕੈਡਮੀ ਵਿੱਚ ਪਿਛਲੇ ਪੰਜ ਟੀ-20 ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 186 ਰਿਹਾ ਹੈ। ਇਸ ਖੇਡ ਵਿੱਚ ਸਪਿਨਰਾਂ ਨਾਲੋਂ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਜ਼ਿਆਦਾ ਹੋ ਸਕਦਾ ਹੈ।
ਮੌਸਮ
ਵੀਰਵਾਰ ਨੂੰ ਤਾਪਮਾਨ 24 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਸੰਭਾਵਿਤ ਪਲੇਇੰਗ 11
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ, ਸ਼ੈਫਾਲੀ ਵਰਮਾ, ਮਾਰਿਜਨ ਕਪ, ਜੇਮਿਮਾ ਰੌਡਰਿਗਜ਼, ਐਲਿਸ ਕੈਪਸੀ, ਜੇਸ ਜੋਨਾਸੇਨ, ਤਾਨਿਆ ਭਾਟੀਆ, ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੌਰਿਸ
ਮੁੰਬਈ ਇੰਡੀਅਨਜ਼ : ਯਸਤਿਕਾ ਭਾਟੀਆ, ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ, ਅਮੇਲੀਆ ਕੇਰ, ਪੂਜਾ ਵਸਤਰਾਕਾਰ, ਇਜ਼ੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿੰਤਾਮਨੀ ਕਲਿਤਾ, ਸਾਇਕਾ ਇਸ਼ਾਕ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।