WPL 2023 : ਦਿੱਲੀ ਨੇ ਯੂਪੀ ਨੂੰ ਦਿੱਤਾ 212 ਦੌੜਾਂ ਦਾ ਟੀਚਾ
Tuesday, Mar 07, 2023 - 09:28 PM (IST)
ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 5ਵਾਂ ਮੈਚ ਨਵੀਂ ਮੁੰਬਈ ਦੇ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾ ਰਿਹਾ ਹੈ। ਯੂਪੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 211 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਯੂਪੀ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਵਲੋਂ ਕਪਤਾਨ ਮੇਗ ਲੈਨਿੰਗ ਨੇ ਸਭ ਤੋਂ ਵੱਧ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 17, ਮਾਰੀਜ਼ਾਨੇ ਕਪ ਨੇ 16 ਦੌੜਾਂ , ਐਲੀਸੇ ਕੈਪਸੀ ਨੇ 21 ਦੌੜਾਂ, ਜੇਮਿਮਾ ਰੋਡਰਿਗੇਜ਼ ਨੇ 34 ਤੇ ਜੇਸ ਜੋਨਾਸਨ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਯੂਪੀ ਵਲੋਂ ਸ਼ਬਨਿਮ ਇਸਮਾਈਲ ਨੇ 1,ਰਾਜੇਸ਼ਵਰੀ ਗਾਇਕਵਾੜ ਨੇ 1, ਟਾਹਲੀਆ ਮੈਕਗ੍ਰਾਥ ਨੇ 1 ਤੇ ਸੋਫੀ ਐਕਲੇਸਟੋਨ ਨੇ 1 ਵਿਕਟ ਲਈਆਂ। ਦੋਵਾਂ ਟੀਮਾਂ ਨੇ ਹੁਣ ਤੱਕ ਇਕ-ਇਕ ਮੈਚ ਖੇਡਿਆ ਹੈ ਅਤੇ ਆਪਣੇ-ਆਪਣੇ ਮੈਚ ਜਿੱਤੇ ਹਨ। ਪਰ ਨੈੱਟ ਰਨ ਰੇਟ ਕਾਰਨ ਦਿੱਲੀ ਦੂਜੇ ਸਥਾਨ 'ਤੇ ਹੈ ਜਦਕਿ ਯੂਪੀ ਤੀਜੇ ਸਥਾਨ 'ਤੇ ਹੈ।
ਪਿੱਚ ਰਿਪੋਰਟ
ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ ਦੀ ਪਿੱਚ ਸੰਤੁਲਿਤ ਟਰੈਕ ਹੈ। ਇਸ ਸਥਾਨ 'ਤੇ ਗੇਂਦਬਾਜ਼ੀ ਕਰਦੇ ਸਮੇਂ ਸਪਿਨਰ ਮੁੱਖ ਭੂਮਿਕਾ ਨਿਭਾਉਣਗੇ ਕਿਉਂਕਿ ਗੇਂਦ ਸਤ੍ਹਾ 'ਤੇ ਥੋੜੀ ਜਿਹੀ ਪਕੜ ਲੈ ਸਕਦੀ ਹੈ। ਬੱਲੇਬਾਜ਼ਾਂ ਨੂੰ ਆਪਣੀ ਪਾਰੀ ਦੀ ਸ਼ੁਰੂਆਤ 'ਚ ਸਬਰ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : IPL 2023: ਧੋਨੀ ਦੀ ਵਾਪਸੀ, ਨੈੱਟ 'ਤੇ ਬਹਾਇਆ ਖ਼ੂਬ ਪਸੀਨਾ, ਮਾਰੇ ਵੱਡੇ ਸ਼ਾਟ (ਵੀਡੀਓ)
ਮੌਸਮ
ਮੰਗਲਵਾਰ ਨੂੰ ਤਾਪਮਾਨ 24 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਦਿਨ ਵੇਲੇ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਪਰ ਮੀਂਹ ਦਾ ਮੈਚ 'ਤੇ ਕੋਈ ਅਸਰ ਨਹੀਂ ਪਵੇਗਾ।
ਪਲੇਇੰਗ 11
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰਿਜਨ ਕਪ, ਜੇਮਿਮਾ ਰੌਡਰਿਗਜ਼, ਐਲਿਸ ਕੈਪਸੀ, ਜੇਸ ਜੋਨਾਸੇਨ, ਤਾਨਿਆ ਭਾਟੀਆ (ਵਿਕਟਕੀਪਰ), ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੌਰਿਸ
ਯੂਪੀ ਵਾਰੀਅਰਜ਼ : ਐਲੀਸਾ ਹੀਲੀ (ਕਪਤਾਨ ਅਤੇ ਵਿਕਟਕੀਪਰ), ਸ਼ਵੇਤਾ ਸਹਿਰਾਵਤ, ਕਿਰਨ ਨਵਗਿਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਗ੍ਰੇਸ ਹੈਰਿਸ, ਸਿਮਰਨ ਸ਼ੇਖ, ਦੇਵਿਕਾ ਵੈਦਿਆ, ਸੋਫੀ ਏਕਲਸਟੋਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ
ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਤੋਂ ਆਪਣਾ ਨਾਂ ਵਾਪਸ ਲਿਆ
ਪੁਆਇੰਟ ਟੇਬਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।