ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ : ਕਾਂਸੀ ਤਮਗੇ ਲਈ ਖੇਡੇਗਾ ਸੁਮਿਤ

Sunday, Oct 21, 2018 - 02:10 PM (IST)

ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ : ਕਾਂਸੀ ਤਮਗੇ ਲਈ ਖੇਡੇਗਾ ਸੁਮਿਤ

ਬੁਡਾਪੇਸਟ : ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਪਹਿਲਵਾਨ ਸੁਮਿਤ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਵਿਚ 125 ਕਿ.ਗ੍ਰਾ ਫ੍ਰੀ-ਸਟਾਈਲ ਵਰਗ 'ਚ ਕਾਂਸੀ ਤਮਗੇ ਲਈ ਖੇਡੇਗਾ। ਸੁਮਿਤ ਨੇ ਮੁਕਾਬਲੇ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਜਾਪਾਨ ਦੇ ਤੇਕੀ ਯਾਮਾਮੋਤੋ ਨੂੰ 4-1 ਨਾਲ ਹਰਾ ਕੇ ਕੁਆਰਟਰ-ਫਾਈਨਲ ਵਿਚ ਜਗ੍ਹਾ ਬਣਾਈ ਤੇ ਫਿਰ ਕਜਾਕਿਸਤਾਨ ਦੇ ਯੇਰਮੁਕਮਬੇਤ ਨਿਕਾਰ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਸੁਮਿਤ ਨੂੰ ਚੀਨ ਦੇ ਝਿਵੇਈ ਡੇਂਗ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਮਿਤ ਹੁਣ ਕਾਂਸੀ ਤਮਗੇ ਲਈ ਮੈਦਾਨ 'ਤੇ ਉਤਰੇਗਾ। ਭਾਰਤ ਦੇ 2 ਹੋਰ ਪਹਿਲਵਾਨ ਜਿਤੇਂਦਰ (74) ਅਤੇ ਪਵਨ ਕੁਮਾਰ (86) ਪਹਿਲੇ ਹੀ ਰਾਊਂਡ ਵਿਚ ਬਾਹਰ ਹੋ ਗਏ। 74 ਕਿ.ਗ੍ਰਾ ਵਰਗ ਵਿਚ ਜਿਤੇਂਦਰ ਨੂੰ ਸਲੋਵਾਕਿਆ ਦੇ ਅਖਸਾਰਬੇਕ ਗੁਲੇਵ ਨੇ ਪਹਿਲੇ ਰਾਊਂਡ ਵਿਚ 5-3 ਨਾਲ ਹਰਾਇਆ ਪਰ ਗੁਲੇਵ ਦੇ ਅਗਲੇ ਦੌਰ ਵਿਚ ਹਾਰ ਜਾਣ ਨਾਲ ਭਾਰਤੀ ਪਹਿਲਵਾਨ ਦੀ ਰੇਪਚੇਜ ਵਿਚ ਜਾਣ ਦੀਆਂ ਉਮੀਦਾਂ ਟੁੱਟ ਗਈਆਂ। ਅਜਿਹੇ ਹੀ ਹਾਲਾਤ ਪਵਨ ਦੀ 86 ਕਿ.ਗ੍ਰਾ ਵਿਚ ਰਹੀ। ਪਵਨ ਨੂੰ ਯੁਕ੍ਰੇਨ ਦੇ ਮਰਾਜ ਜਾਫਰਿਆ ਨੇ 6-0 ਨਾਲ ਹਰਾਇਆ। ਯੁਕ੍ਰੇਨ ਪਹਿਲਵਾਨ ਦੇ ਅਗਲੇ ਰਾਊਂਡ ਵਿਚ ਹਾਰਨ ਦੇ ਨਾਲ ਹੀ ਪਵਨ ਦੀਆਂ ਉਮੀਦਾਂ ਖਤਮ ਹੋ ਗਈਆਂ।


Related News