ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ : ਗੋਰਯਾਚਕਿਨਾ ਨੇ ਵੇਂਜੂਨ ਜੂ ਨੂੰ ਹਰਾ ਬਣਾਈ ਬੜ੍ਹਤ

01/18/2020 2:05:42 AM

ਬਲਾਦੀਵੋਸਟੋਕ (ਰੂਸ) (ਨਿਕਲੇਸ਼ ਜੈਨ)— ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ 8ਵੇਂ ਰਾਊਂਡ 'ਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਇੰਗਲਿਸ਼ ਓਪਨਿੰਗ ਵਿਚ ਰੂਸ ਦੀ ਗੋਰਯਾਚਕਿਨਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੂੰ ਹਰਾਉਂਦਿਆਂ 4.5-3.5 ਨਾਲ ਬੜ੍ਹਤ ਬਣਾ ਲਈ।  ਜੂ ਵੇਂਜੂਨ ਨੇ ਬਹੁਤ ਜ਼ੋਰ ਲਾਇਆ ਪਰ ਗੋਰਯਾਚਕਿਨਾ ਨੇ 45 ਚਾਲਾਂ ਵਿਚ ਜਿੱਤ ਦਰਜ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ। ਅਜੇ ਤਕ ਦੋਵਾਂ ਵਿਚਾਲੇ 4 ਹੋਰ ਕਲਾਸੀਕਲ ਮੁਕਾਬਲੇ ਖੇਡੇ ਜਾਣੇ ਬਾਕੀ ਹਨ, ਅਜਿਹੀ ਹਾਲਤ ਵਿਚ ਹੋ ਸਕਦਾ ਹੈ ਕਿ ਵਿਸ਼ਵ ਨੂੰ 21 ਸਾਲਾ ਗੋਰਯਾਚਕਿਨਾ ਦੇ ਤੌਰ 'ਤੇ ਨਵਾਂ ਵਿਸ਼ਵ ਚੈਂਪੀਅਨ ਮਿਲ ਜਾਵੇ।

PunjabKesari


Gurdeep Singh

Content Editor

Related News