ਵਿਸ਼ਵ ਸਟੀਲ ਸ਼ਤਰੰਜ : ਵਿਸ਼ਵ ਚੈਂਪੀਅਨ ਕਾਰਲਸਨ ਦੀ ਧਮਾਕੇਦਾਰ ਜਿੱਤ ਨਾਲ ਸ਼ੁਰੂਆਤ
Monday, Jan 18, 2021 - 01:19 AM (IST)
ਵਿਜਨ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)– ਟਾਟਾ ਸਟੀਲ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਦੇ ਨਾਲ ਹੀ ਆਨ ਦਿ ਬੋਰਡ ਸੁਪਰ ਗ੍ਰੈਂਡ ਮਾਸਟਰ ਕਲਾਸੀਕਲ ਸ਼ਤਰੰਜ ਟੂਰਨਾਮੈਂਟ ਵਿਚ ਦੁਨੀਆ ਦੇ ਬਿਹਤਰੀਨ 14 ਖਿਡਾਰੀਆਂ ਦੇ ਨਾਲ ਪਹਿਲੇ ਦਿਨ ਪਹਿਲੇ ਰਾਊਂਡ ਦੇ ਮੁਕਾਬਲੇ ਖੇਡੇ ਗਏ। ਰਾਊਂਡ ਰੌਬਿਨ ਦੇ ਆਧਾਰ ’ਤੇ ਪ੍ਰਤੀ ਦਿਨ 1 ਰਾਊਂਡ ਤੇ ਕੁਲ ਮਿਲ ਕੇ 13 ਰਾਊਂਡ ਖੇਡੇ ਜਾਣਗੇ। ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਡੱਚ ਖਿਡਾਰੀ ਅਨਿਸ਼ ਗਿਰੀ ਤੇ ਸਟੀਵਨ ਨਿਲਸ ਗ੍ਰੈਂਡਲਿਓਸ ਪਹਿਲੇ ਦਿਨ ਹੀ ਜਿੱਤ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕਰਨ ਵਿਚ ਸਫਲ ਰਹੇ। ਮੈਗਨਸ ਕਾਰਲਸਨ ਨੇ ਜਿੱਥੇ ਫਿਡੇ ਦੇ ਅਲੀਰੇਜਾ ਫਿਰੌਜਾ ’ਤੇ ਧਮਾਕੇਦਾਰ ਅੰਦਾਜ਼ ਵਿਚ ਜਿੱਤ ਹਾਸਲ ਕੀਤੀ ਤਾਂ ਉਥੇ ਹੀ ਅਨਿਸ਼ ਗਿਰੀ ਨੇ ਨਾਰਵੇ ਦੇ ਆਰੀਅਨ ਤਾਰੀ ਨੂੰ ਸ਼ਾਨਦਾਰ ਅੰਦਾਜ਼ ਵਿਚ ਹਰਾਇਆ। ਦਿਨ ਦੀ ਇਕ ਹੋਰ ਜਿੱਤ ਆਈ ਨੀਲਸ ਗ੍ਰੈਂਡੇਲਿਓਸ ਦੇ ਖਾਤੇ ਵਿਚ, ਜਿਸ ਨੇ ਰੂਸ ਦੇ ਅਲੈਗਜ਼ੈਂਡਰ ਡੋਨਚੇਂਕੋਂ ਨੂੰ ਹਰਾ ਦਿੱਤਾ ਤੇ ਇਹ ਤਿੰਨੇ ਖਿਡਾਰੀ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ।
ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਵਿਸ਼ਵ ਨੰਬਰ-5 ਫਰਾਂਸ ਦੇ ਮੈਕਸਿਮ ਲਾਗ੍ਰੇਵ ਵਿਰੁੱਧ ਇਕ ਬਿਹਤਰੀਨ ਲੱਗ ਰਹੀ ਬਾਜ਼ੀ ਵਿਚ ਦਬਾਅ ਤਾਂ ਬਣਾ ਸਕਿਆ ਪਰ ਉਸ ਨੂੰ ਅੱਧਾ ਅੰਕ ਹਾਸਲ ਕਰਨ ਵਿਚ ਸਫਲਤਾ ਮਿਲੀ।
ਹੋਰਨਾਂ ਨਤੀਜਿਆਂ ਵਿਚ ਅਮਰੀਕਾ ਦੇ ਫਬਿਆਨੋ ਕਰੂਆਨਾ ਨੂੰ ਮੇਜ਼ਬਾਨ ਦੇਸ਼ ਦੇ ਨੌਜਵਾਨ ਖਿਡਾਰੀ ਵਾਨ ਫਾਰੈਸਟ ਨੇ ਬਰਾਬਰੀ ’ਤੇ ਰੋਕ ਲਿਆ ਤੇ ਬਾਕੀ ਦੇ ਦੋ ਮੁਕਾਬਲਿਆਂ ਵਿਚ ਰੂਸ ਦੇ ਆਂਦ੍ਰੇ ਏਸੀਪੇਂਕੋ ਨੇ ਪੋਲੈਂਡ ਦੇ ਜਾਨ ਡੂਡਾ ਨਾਲ ਤੇ ਸਪੇਨ ਦੇ ਅੰਟੋਨ ਡੇਵਿਡ ਨੇ ਪੋਲੈਂਡ ਦੇ ਰਡਸਲਾਵ ਵੋਟਟਸਜੇਕ ਨਾਲ ਮੁਕਾਬਲਾ ਡਰਾਅ ਖੇਡਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।