ਵਿਸ਼ਵ ਰਿਕਾਰਡਧਾਰੀ ਰੂਥ ਡੋਪਿੰਗ ਦੇ ਦੋਸ਼ ’ਚ ਸਸਪੈਂਡ
Saturday, Jul 19, 2025 - 10:38 AM (IST)

ਮੋਨਾਕੋ– ਐਥਲੈਟਿਕਸ ਇੰਟੀਗ੍ਰਿਟੀ ਯੂਨਿਟ (ਏ. ਆਈ. ਯੂ.) ਨੇ ਕੀਨੀਆ ਦੀ ਮੈਰਾਥਨ ਦੌੜਾਕ ਰੂਥ ਚੇਨਪਗੇਟਿਚ ਨੂੰ ਡੋਪਿੰਗ ਦੇ ਦੋਸ਼ਾਂ ਵਿਚ ਅਸਥਾਈ ਤੌਰ ’ਤੇ ਸਸਪੈਂਡ ਕਰ ਦਿੱਤਾ ਹੈ।
ਮਹਿਲਾ ਮੈਰਾਥਨ ਦੀ ਵਿਸ਼ਵ ਰਿਕਾਰਡਧਾਰੀ ਰੂਥ ਨੂੰ ਪਾਬੰਦੀਸ਼ੁਦਾ ਪਦਾਰਥ ਦਾ ਟੈਸਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਸਥਾਈ ਰੂਪ ਨਾਲ ਪਾਬੰਦੀਸ਼ੁਦਾ ਕੀਤਾ ਗਿਆ ਹੈ। ਰੂਥ ਨੇ 2 ਘੰਟੇ 9 ਮਿੰਟ ਤੇ 56 ਸੈਕੰਡ ਦੇ ਸਮੇਂ ਦੇ ਨਾਲ ਵਿਸ਼ਵ ਰਿਕਾਰਡ ਤੋੜਦੇ ਹੋਏ ਅਕਤੂਬਰ 2024 ਵਿਚ ਸ਼ਿਕਾਗੋ ਮੈਰਾਥਨ ਜਿੱਤੀ ਸੀ।