ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਬੱਲੇ-ਬੱਲੇ, 3 ਸੋਨ ਤਮਗਿਆਂ ਸਮੇਤ ਜਿੱਤੇ 5 ਤਮਗੇ
Monday, Nov 29, 2021 - 03:34 PM (IST)
ਲੰਡਨ (ਵਾਰਤਾ) : ਕੋਵੈਂਟ੍ਰੀ, ਇੰਗਲੈਂਡ ਵਿਚ 26 ਤੋਂ 28 ਨਵੰਬਰ ਤੱਕ ਆਯੋਜਿਤ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਰਤ ਨੇ 3 ਸੋਨ, 1 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤਿਆ। ਮੁਕੇਸ਼ ਸਿੰਘ ਨੇ 110 ਕਿਲੋਗ੍ਰਾਮ ਵਰਗ ਵਿਚ ਸੋਨ ਤਮਗਾ, ਸੁਰਿੰਦਰ ਸਿੰਘ ਨੇ 2 ਸੋਨ ਤਮਗੇ ਅਤੇ 100 ਕਿਲੋਗ੍ਰਾਮ ਵਰਗ ਵਿਚ 1 ਕਾਂਸੀ ਤਮਗਾ ਜਿੱਤਿਆ, ਜਦੋਂਕਿ ਨਿਰਪਾਲ ਸਿੰਘ ਨੇ 100 ਕਿਲੋਗ੍ਰਾਮ ਵਿਚ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
ਓਵਰਆਲ ਟੀਮ ਰੈਂਕਿੰਗ ਵਿਚ ਅਮਰੀਕਾ ਪਹਿਲੇ, ਇੰਗਲੈਂਡ ਦੂਜੇ ਅਤੇ ਭਾਰਤ ਤੀਜੇ ਸਥਾਨ ’ਤੇ ਰਿਹਾ। ਆਪਣੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦਰੋਣਾਚਾਰੀਆ ਭੁਪਿੰਦਰ ਧਵਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਫਿੱਟ ਇੰਡੀਆ’ ਅਤੇ ‘ਖੇਡੋ ਇੰਡੀਆ’ ਮੁਹਿੰਮ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦੇ ਨਾਲ-ਨਾਲ ਫਿੱਟ ਇੰਡੀਆ ਦੀ ਮੁਹਿੰਮ ਨੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਪਾਇਆ ਹੈ, ਜਿਸ ਦੇ ਪ੍ਰਭਾਵਸ਼ਾਲੀ ਨਤੀਜੇ ਦਿਖਣੇ ਸ਼ੁਰੂ ਹੋ ਚੁੱਕੇ ਹਨ। ਆਪਣੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਭਵਿੱਖ ਵਿਚ ਉਨ੍ਹਾਂ ਤੋਂ ਹੋਰ ਵਧੀਆ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।