ਤਕਨੀਕੀ ਦਿੱਕਤਾਂ ਕਾਰਣ ਜਰਮਨੀ ਨਹੀਂ ਜਾ ਸਕੇਗੀ ਫਰਾਟਾ ਦੌੜਾਕ ਦੂਤੀ ਚੰਦ
Thursday, Aug 15, 2019 - 01:18 AM (IST)

ਨਵੀਂ ਦਿੱਲੀ- ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਭਾਰਤ ਦੀ ਫਰਾਟਾ ਦੌੜਾਕ ਦੂਤੀ ਚੰਦ ਨੇ ਕਿਹਾ ਕਿ ਉਹ 'ਤਕਨੀਕੀ ਦਿੱਕਤਾਂ' ਕਾਰਣ ਜਰਮਨੀ ਵਿਚ ਹੋਣ ਵਾਲੀ ਰੇਸ ਵਿਚ ਹਿੱਸਾ ਨਹੀਂ ਲੈ ਸਕੇਗੀ। ਦੁਤੀ ਨੇ ਇਨ੍ਹਾਂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਲਈ ਵੀਜ਼ਾ ਦੁਆਉਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਮੰਗੀ ਸੀ। ਸਰਕਾਰੀ ਦਖਲ ਤੋਂ ਬਾਅਦ ਉਸ ਨੂੰ ਵੀਜ਼ਾ ਮਿਲ ਵੀ ਗਿਆ ਸੀ। ਦੂਤ ਨੇ ਕਿਹਾ ਕਿ ਸਰਕਾਰ ਤੋਂ ਮਦਦ ਮਿਲਣ ਦੇ ਬਾਵਜੂਦ ਉਹ ਰੇਸ ਵਿਚ ਹਿੱਸਾ ਨਹੀਂ ਲੈ ਪਾ ਰਹੀ ਹੈ।