ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸੰਧੂ ਦੀ ਕੋਹਲੀ-ਰੋਹਿਤ ਨੂੰ ਸਲਾਹ, ਕਪਿਲ ਦੇਵ ਜਿਹੇ ਕਪਤਾਨ ਬਣੋ
Friday, Dec 24, 2021 - 02:49 PM (IST)
ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਮਹਾਨ ਕ੍ਰਿਕਟਰ ਕਪਿਲ ਦੇਵ ਦੇ ਨਕਸ਼ੇਕਦਮ 'ਤੇ ਚੱਲਣ ਦੀ ਸਲਾਹ ਦਿੱਤੀ। 1983 'ਚ ਕਪਿਲ ਦੇਵ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ। ਇਸ ਦੌਰਾਨ ਭਾਰਤ ਨੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਹਰਾਇਆ ਸੀ। ਉਹ 12 ਵਿਕਟਾਂ ਲੈਣ ਦੇ ਇਲਾਵਾ ਟੂਰਨਾਮੈਂਟ 'ਚ 175 ਦੇ ਚੋਟੀ ਦੇ ਸਕੋਰ ਦੇ ਨਾਲ ਮੋਹਰੀ ਰਨ-ਸਕੋਰਰ ਵੀ ਸਨ ਜਦਕਿ ਸੰਧੂ ਨੇ ਇਸ ਮੇਗਾ ਈਵੈਂਟ 'ਚ ਕੁੱਲ 8 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ : ਰਣਵੀਰ ਸਿੰਘ ਨੇ ਕਪਿਲ ਦੇਵ ਨੂੰ ਸ਼ਰੇਆਮ ਕੀਤੀ ‘KISS’, ਵਾਇਰਲ ਤਸਵੀਰ ਨੇ ਮਚਾਈ ਸਨਸਨੀ
ਸੰਧੂ ਨੇ ਕਿਹਾ ਕਿ ਕਪਿਲ ਦੀ ਤਰ੍ਹਾਂ ਬੱਲੇਬਾਜ਼ੀ ਕਰੋ। ਕਪਿਲ ਦੀ ਤਰ੍ਹਾਂ ਫੀਲਡਿੰਗ ਕਰੋ। ਕਪਿਲ ਵਾਂਗ ਕਪਤਾਨ ਬਣੋ। (ਕਪਿਲ ਜਿਹੀ ਕਪਤਾਨੀ ਕਰੋ) ਤੇ ਅਗਲੇ ਸਾਲ ਟੀ-20 ਵਰਲਡ ਕੱਪ ਵੀ ਹਾਸਲ ਕਰੋ ਤੇ 2023 'ਚ ਜੋ 50 ਓਵਰ ਦਾ ਵਰਲਡ ਕੱਪ ਭਾਰਤ 'ਚ ਆਯੋਜਿਤ ਹੋਣਾ ਹੈ ਉਹ ਵੀ ਜਿੱਤੋ।
'83' ਦੇ ਪ੍ਰੀਮੀਅਰ ਦੇ ਦੌਰਾਨ ਕਪਿਲ ਦੇਵ ਜੋ ਸੰਧੂ ਦੇ ਨਾਲ ਮੌਜੂਦ ਸਨ, ਤੋਂ ਕ੍ਰਿਕਟਰਾਂ ਦੇ ਵਿਵਾਦ ਤੇ ਤਣਾਅ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਦਿੰਦੇ ਹੋਏ ਕਪਿਲ ਨੇ ਕਿਹਾ, ਉਸ ਸਮੇਂ ਸੋਸ਼ਲ ਮੀਡੀਆ ਦੀ ਗ਼ੈਰ ਮੌਜੂਦਗੀ ਕਾਰਨ ਹੰਗਾਮੇ ਤੋਂ ਬਚਣਾ ਸੌਖਾ ਸੀ। ਉਨ੍ਹਾਂ ਕਿਹਾ ਕਿ ਸਾਡੇ ਲੋਕ ਉਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਸਰਗਰਮ ਨਹੀਂ ਸਨ ਜਿਵੇਂ ਕਿ ਅੱਜ ਦੇ ਸਮੇਂ ਹੈ। ਵਿਵਾਦ ਖਿਡਾਰੀਆਂ ਦਾ ਅਭਿੰਨ ਅੰਗ ਹੈ। ਕੋਈ ਕੀ ਕਰਦਾ ਹੈ, ਆਪਣਾ ਕੰਮ ਕਰਦਾ ਹੈ ਤੇ ਅੱਗੇ ਵਧਦਾ ਹੈ। ਪਰ ਅਜਿਹੇ ਲੋਕ ਹਨ ਜੋ ਕਹਾਣੀਆਂ ਬਣਾ ਦਿੰਦੇ ਹਨ ਜੋ ਕਿ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : SA vs IND : ਓਮੀਕਰੋਨ ਤੋਂ ਬਾਅਦ ਹੁਣ ਪਹਿਲੇ ਟੈਸਟ 'ਚ ਮੰਡਰਾ ਰਿਹੈ ਇਹ ਖ਼ਤਰਾ, ਰੱਦ ਹੋ ਸਕਦੈ ਮੈਚ
ਕਪਿਲ ਨੇ ਕਿਹਾ, ਅਸੀਂ ਆਪਣੀਆਂ ਕਹਾਣੀਆਂ ਲਿਖਦੇ ਹਾਂ ਤੇ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜਿਵੇਂ ਕਿ ਮੇਰੀ ਪੂਰੀ ਟੀਮ ਕਹਾਣੀ ਸੁਣਾ ਰਹੀ ਹੈ ਜੋ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਤੁਹਾਡੀਆਂ ਯਾਦਾਂ ਹਨ ਜਿਨ੍ਹਾਂ ਨੂੰ ਪਰਦੇ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਪਿਲ ਦੇਵ 'ਤੇ ਬਣੀ ਫ਼ਿਲਮ 83 'ਚ ਅਦਾਕਾਰ ਰਣਵੀਰ ਸਿੰਘ ਨੇ ਮਹਾਨ ਭਾਰਤੀ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਪੰਜਾਬੀ ਅਦਾਕਾਰ ਐਮੀ ਵਿਰਕ ਨੇ ਇਸ ਮੋਸਟ ਅਵੇਟਿਡ ਫ਼ਿਲਮ 'ਚ ਸੰਧੂ ਦਾ ਕਿਰਦਾਰ ਨਿਭਾਇਆ ਹੈ ਅਤੇ ਇਹ ਫ਼ਿਲਮ ਅੱਜ 24 ਦਸੰਬਰ ਨੂੰ ਰਿਲੀਜ਼ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।