ਵਿਸ਼ਵ ਕੱਪ ਜੇਤੂ ਸਪੇਨ ਫੀਫਾ ਰੈਂਕਿੰਗ ’ਚ ਚੋਟੀ ’ਤੇ ਪਹੁੰਚਿਆ
Friday, Dec 15, 2023 - 07:54 PM (IST)
ਜਿਊਰਿਖ– ਮਹਿਲਾ ਵਿਸ਼ਵ ਕੱਪ ਜੇਤੂ ਸਪੇਨ ਯੂਏਫਾ ਨੇਸ਼ਨਸ ਲੀਗ ਦੇ ਆਖਰੀ-4 ਵਿਚ ਪਹੁੰਚਣ ਤੋਂ ਬਾਅਦ ਸ਼ੁੱਕਰਵਾਰ ਨੂੰ ਜਾਰੀ ਫੀਫਾ ਰੈਂਕਿੰਗ ਵਿਚ ਇਕ ਸਥਾਨ ਦੇ ਸੁਧਾਰ ਨਾਲ ਚੋਟੀ ’ਤੇ ਪਹੁੰਚ ਗਿਆ। ਸਵੀਡਨ ਮਹਿਲਾ ਵਿਸ਼ਵ ਕੱਪ ਤੋਂ ਬਾਅਦ ਅਗਸਤ ਵਿਚ ਜਾਰੀ ਪਿਛਲੀ ਫੀਫਾ ਰੈਂਕਿੰਗ ਵਿਚ ਚੋਟੀ ’ਤੇ ਸੀ ਪਰ ਹੁਣ 5ਵੇਂ ਸਥਾਨ ’ਤੇ ਖਿਸਕ ਗਿਆ ਹੈ।
ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਸਪੇਨ ਇਸ ਮਹੀਨੇ ਨੇਸ਼ਨਸ ਲੀਗ ਵਿਚ ਆਪਣੇ ਗਰੁੱਪ ਵਿਚ ਚੋਟੀ ’ਤੇ ਰਿਹਾ। ਚਾਰ ਟੀਮਾਂ ਦੇ ਇਸ ਗਰੁੱਪ ਵਿਚ ਸਵੀਡਨ ਤੀਜੇ ਸਥਾਨ ’ਤੇ ਹੈ। ਸਪੇਨ ਪਹਿਲੀ ਵਾਰ ਮਹਿਲਾ ਫੁੱਟਬਾਲ ਵਿਚ ਚੋਟੀ ਰੈਂਕਿੰਗ ’ਤੇ ਪਹੁੰਚਿਆ ਹੈ। ਉਸ ਨੇ ਅਮਰੀਕਾ, ਫਰਾਂਸ ਤੇ ਵਿਸ਼ਵ ਕੱਪ ਦੇ ਉਪ ਜੇਤੂ ਇੰਗਲੈਂਡ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ। ਫੀਫਾ ਨੇ ਦੱਸਿਆ ਕਿ 211 ਮੈਂਬਰਾਂ ਵਿਚੋਂ ਇਸ ਨੂੰ ਰੈਂਕਿੰਗ ਵਿਚ 192 ਨੂੰ ਜਗ੍ਹਾ ਮਿਲੀ ਹੈ। ਇਸ ਵਿਚ ਭਾਰਤੀ ਟੀਮ 4 ਸਥਾਨਾਂ ਦੇ ਨੁਕਸਾਨ ਨਾਲ 65ਵੇਂ ਸਥਾਨ ’ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।