ਵਰਲਡ ਕੱਪ ਲਈ ਅਫਗਾਨਿਸਤਾਨੀ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਮਾਨ

Monday, Apr 22, 2019 - 01:34 PM (IST)

ਵਰਲਡ ਕੱਪ ਲਈ ਅਫਗਾਨਿਸਤਾਨੀ ਟੀਮ ਦਾ ਐਲਾਨ, ਇਸ ਖਿਡਾਰੀ ਨੂੰ ਮਿਲੀ ਕਮਾਨ

ਸਪੋਰਟਸ ਡੈਸਕ— 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਅਫਗਾਨਿਸਤਾਨ ਨੇ ਵੀ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਇਸ ਦਲ ਦੀ ਅਗਵਾਈ ਹਾਲ ਹੀ 'ਚ ਕਪਤਾਨ ਬਣਾਏ ਗਏ ਗੁਲਬਦੀਨ ਨਾਇਬ ਕਰਨਗੇ। ਟੀਮ ਦੇ ਸਾਬਕਾ ਕਪਤਾਨ ਅਸਗਰ ਅਫਗਾਨ ਵੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਹਨ। ਰਾਸ਼ਿਦ, ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਸ਼ਹਿਜ਼ਾਦ ਜਿਹੇ ਖਿਡਾਰੀਆਂ 'ਤੇ ਅਫਗਾਨਿਸਤਾਨ ਟੀਮ ਨੂੰ ਆਪਣਾ ਪਹਿਲਾ ਵਿਸ਼ਵ ਖਿਤਾਬ ਦਿਵਾਉਣ ਦੀ ਚੁਣੌਤੀ ਹੋਵੇਗੀ।

ਟੀਮ 'ਚ ਹਾਦਿਮ ਹਸਨ ਨੂੰ ਜਗ੍ਹਾ ਦਿੱਤੀ ਗਈ ਹੈ ਜੋ ਕਿ ਤਿੰਨ ਸਾਲ ਬਾਅਦ ਟੀਮ 'ਚ ਵਾਪਸੀ ਕਰਨਗੇ। ਹਾਮਿਦ ਹਸਨ ਨੇ 32 ਮੈਚ ਖੇਡੇ ਹਨ ਜਿਸ 'ਚ 56 ਵਿਕਟ ਲਏ ਹਨ। ਹਾਮਿਦ ਨੇ 2016 'ਚ ਆਖਰੀ ਵਨਡੇ ਮੈਚ 'ਚ ਆਇਰਲੈਂਡ ਖਿਲਾਫ ਖੇਡਿਆ ਸੀ। ਅਫਗਾਨਿਸਤਾਨ ਦੀ ਟੀਮ ਵਿਸ਼ਵ ਕੱਪ ਦਾ ਪਹਿਲਾ ਮੈਚ 1 ਜੂਨ ਨੂੰ ਆਸਟਰੇਲੀਆ ਖਿਲਾਫ ਖੇਡ ਕੇ ਵਿਸ਼ਵ ਕੱਪ ਦਾ ਆਗਾਜ਼ ਕਰੇਗੀ। 
PunjabKesari
ਵਿਸ਼ਵ ਕੱਪ ਲਈ ਟੀਮ : ਗੁਲਬਦੀਨ ਨਾਇਬ (ਕਪਤਾਨ), ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਨੂਰ ਅਲੀ ਜਾਦਰਾਨ, ਹਜ਼ਰਤੁੱਲ੍ਹਾ ਜਜਈ, ਰਹਿਮਤ ਸ਼ਾਹ, ਅਗਸਰ ਅਫਗਾਨ, ਹਸ਼ਮਤੁੱਲਾ ਸ਼ਾਹਿਦੀ, ਨਜ਼ੀਬਬੁੱਲ੍ਹਾ ਜਾਦਰਾਨ, ਸਮੀਉੱਲ੍ਹਾ ਸ਼ਿਨਵਾਰੀ, ਮੁਹੰਮਦ ਨਬੀ, ਰਾਸ਼ਿਦ ਖਾਨ, ਦਵਾਲਤ ਜਾਦਰਾਨ, ਆਫਤਾਬ ਆਲਮ, ਹਾਮਿਦ ਹਸਨ ਅਤੇ ਮੁਜੀਬ ਉਰ ਰਹਿਮਾਨ।

ਰਿਜ਼ਰਵ ਖਿਡਾਰੀ : ਇਕਰਾਮ ਅਲੀਖਿਲ, ਕਰੀਮ ਜਾਨਤ ਅਤੇ ਸਈਦ ਸ਼ਿਰਜਾਦ।


author

Tarsem Singh

Content Editor

Related News